Breaking News
Home / ਦੁਨੀਆ / ਰੂਸ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ: ਪੂਤਿਨ

ਰੂਸ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ: ਪੂਤਿਨ

ਮਾਸਕੋ: ਰਾਸ਼ਟਰਪਤੀ ਵਲੀਦੀਮੀਰ ਪੂਤਿਨ ਨੇ ਕਿਹਾ ਹੈ ਕਿ ਰੂਸ ਵੱਲੋਂ ਕੂਟਨੀਤੀ ਲਈ ਦਰ ਹਮੇਸ਼ਾ ਖੁੱਲ੍ਹੇ ਹਨ ਪਰ ਉਹ ਆਪਣੇ ਕੌਮੀ ਸੁਰੱਖਿਆ ਹਿੱਤਾਂ ਨੂੰ ਪਹਿਲ ਦੇਵੇਗਾ। ਉਨ੍ਹਾਂ ਕਿਹਾ ਕਿ ਰੂਸ ਮੁਸ਼ਕਲ ਕੌਮਾਂਤਰੀ ਹਾਲਾਤ ‘ਚ ਆਪਣੀ ਫ਼ੌਜ ਨੂੰ ਹੋਰ ਮਜ਼ਬੂਤ ਬਣਾਉਣਾ ਜਾਰੀ ਰੱਖੇਗਾ। ਪੂਤਿਨ ਨੇ ਵੀਡੀਓ ਬਿਆਨ ‘ਚ ਯੂਕਰੇਨ ਦੇ ਮੁੱਦੇ ‘ਤੇ ਪੱਛਮ ਨਾਲ ਚੱਲ ਰਹੇ ਟਕਰਾਅ ਦਾ ਜ਼ਿਕਰ ਨਹੀਂ ਕੀਤਾ। ਉਂਜ ਉਨ੍ਹਾਂ ਸੁਨੇਹਾ ਦੇ ਕੇ ਇਸ ਮੁੱਦੇ ‘ਤੇ ਆਪਣੇ ਸਟੈਂਡ ਨੂੰ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ,”ਸਾਡਾ ਮੁਲਕ ਹਮੇਸ਼ਾ ਸਿੱਧੀ ਅਤੇ ਖੁੱਲ੍ਹੀ ਵਾਰਤਾ ਲਈ ਤਿਆਰ ਹੈ। ਕੁਝ ਗੁੰਝਲਦਾਰ ਮਸਲਿਆਂ ਦੇ ਹੱਲ ਲਈ ਕੂਟਨੀਤਕ ਪੱਧਰ ‘ਤੇ ਵਾਰਤਾ ਲਈ ਵੀ ਅਸੀਂ ਸਹਿਮਤ ਹਾਂ।” ਉਨ੍ਹਾਂ ਕਿਹਾ ਕਿ ਨਾਟੋ ਦੀਆਂ ਫ਼ੌਜੀ ਸਰਗਰਮੀਆਂ ਅਤੇ ਹਥਿਆਰ ਕੰਟਰੋਲ ਪ੍ਰਣਾਲੀ ‘ਚ ਕਟੌਤੀ ਕਾਰਨ ਮੁਸ਼ਕਲ ਕੌਮਾਂਤਰੀ ਹਾਲਾਤ ਨਜ਼ਰ ਆਉਂਦੇ ਹਨ।

 

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …