ਐਡੀਲੇਡ : ਦੱਖਣੀ ਆਸਟਰੇਲੀਆ ਦੇ ਚੋਣ ਵਿਭਾਗ ਵੱਲੋਂ ਸੂਬੇ ਅੰਦਰ ਕੌਂਸਲ ਤੇ ਮੇਅਰ ਦੀਆਂ ਚੋਣਾਂ ਕਰਾਈਆਂ ਗਈਆਂ। ਕੌਂਸਲ ਚੋਣਾਂ ਦੇ ਨਤੀਜੇ ਅਨੁਸਾਰ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਆਸਟਰੇਲਿਆਈ ਸੰਨੀ ਸਿੰਘ, ਪਲਿੰਮਟਨ ਤੋਂ ਆਸਟਰੇਲੀਅਨ ਪੰਜਾਬੀ ਸੁਰਿੰਦਰ ਪਾਲ ਸਿੰਘ ਚਾਹਲ ਅਤੇ ਰਿਵਰਲੈਂਡ ਤੋਂ ਪੰਜਾਬੀ ਆਸਟਰੇਲੀਅਨ ਨੌਜਵਾਨ ਸਿਮਰਤਪਾਲ ਸਿੰਘ ਮੱਲੀ ਜੇਤੂ ਰਹੇ ਹਨ। ਜੇਤੂ ਕੌਂਸਲਰਾਂ ਤੇ ਮੇਅਰਾਂ ਨੂੰ 20 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ।ਇਸ ਵਾਰ ਦੱਖਣੀ ਆਸਟਰੇਲੀਆ ਦੇ ਕੁਲ 12,01,775 ਵੋਟਰਾਂ ਵਿਚੋਂ ਕੌਂਸਲ ਤੇ ਮੇਅਰ ਲਈ ਕਰੀਬ 3,94,805 ਲੋਕਾਂ ਨੇ ਹੀ ਮਤਦਾਨ ਕੀਤਾ। ਜਾਣਕਾਰੀ ਅਨੁਸਾਰ ਰੈਨਮਾਰਕਾ ਪਰਿੰਗਾ ਤੋਂ ਸਿਮਰਤਪਾਲ ਸਿੰਘ ਮੱਲੀ ਨੂੰ 604 ਵੋਟਾਂ, ਪਲਿੰਮਟਨ ਤੋਂ ਹਰਿਆਣਾ ਵਾਸੀ ਆਸਟਰੇਲੀਅਨ ਪੰਜਾਬੀ ਸੁਰਿੰਦਰ ਪਾਲ ਸਿੰਘ ਚਾਹਲ ਨੂੰ 663 ਵੋਟਾਂ ਮਿਲੀਆਂ ਸਨ। ਪੋਰਟ ਅਗਾਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਮੈਦਾਨ ‘ਚ ਸਨ ਤੇ ਹਲਕੇ ਦੇ ਵੋਟਰਾਂ ਨੇ ਆਸਟਰੇਲਿਆਈ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਚੁਣਿਆ। ਉਨ੍ਹਾਂ ਨੂੰ ਸਭ ਤੋਂ ਵਧ 763 ਵੋਟਾਂ ਮਿਲੀਆਂ ਹਨ। ਦੱਖਣੀ ਆਸਟਰੇਲੀਆ ਦੇ ਇਤਿਹਾਸ ‘ਚ ਪਹਿਲੀ ਵਾਰ ਤਿੰਨ ਪੰਜਾਬੀਆਂ ਨੇ ਕੌਂਸਲ ਚੋਣ ਜਿੱਤੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …