Home / ਦੁਨੀਆ / ਇਟਲੀ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਇਟਲੀ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਮਿਲਾਨ/ਬਿਊਰੋ ਨਿਊਜ਼
ਇਟਲੀ ਦੇ ਜ਼ਿਲ੍ਹਾ ਪਿਚੈਸਾਂ ਦੇ ਸ਼ਹਿਰ ਕਸਤਲ ਸੰਨ ਜੋਵਾਨੀ ‘ਵਿਚ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 38 ਸਾਲਾ ਅਰਵਿੰਦਰ ਸਿੰਘ ਨੂੰ ਐਮਾਜ਼ੋਨ ਦੇ ਗੁਦਾਮ ਦੇ ਪਿੱਛੇ ਸੜਕ ਦੇ ਕਿਨਾਰੇ ਕੁਝ ਰਾਹਗੀਰਾਂ ਨੇ ਤੜਫਦਾ ਹੋਇਆ ਦੇਖਿਆ। ਉਨ੍ਹਾਂ ਐਂਬੂਲੈਂਸ ਦੀ ਮਦਦ ਨਾਲ ਅਰਵਿੰਦਰ ਸਿੰਘ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਕਤਲ ਦੀ ਘਟਨਾ ਨੂੰ ਪਰਿਵਾਰਕ ਝਗੜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮ੍ਰਿਤਕ ਦੇ ਕੁਝ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਨੂੰ ਦੱਸਿਆ ਕਿ ਝਗੜਾ ਘਰ ਵਿਚ ਹੋਇਆ ਹੈ ਤੇ ਹਮਲੇ ਤੋਂ ਬਾਅਦ ਅਰਵਿੰਦਰ ਭੱਜ ਕੇ ਸੜਕ ‘ਤੇ ਚਲਾ ਗਿਆ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਤੋ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਜੋ ਪੁਲਿਸ ਹਿਰਾਸਤ ਵਿਚ ਹਨ। ਅਰਵਿੰਦਰ ਸਿੰਘ ਪੰਜਾਬ ਦੇ ਕੱਥੂਨੰਗਲ ਨੇੜਲੇ ਪਿੰਡ ਚਵੰਡਾ ਦੇਵੀ ਦਾ ਰਹਿਣ ਵਾਲਾ ਸੀ।

Check Also

ਚੀਨ ਤੋਂ ਚੱਲਦੀਆਂ 43 ਹੋਰ ਮੋਬਾਈਲ ਐਪਸ ਭਾਰਤ ਨੇ ਕੀਤੀਆਂ ਬੰਦ

ਨਵੀਂ ਦਿੱਲੀ : ਭਾਰਤ ਨੇ 43 ਹੋਰ ਮੋਬਾਈਲ ਐਪਸ ਬੰਦ ਕਰ ਦਿੱਤੀਆਂ ਹਨ। ਆਈਟੀ ਐਕਟ …