ਪੈਰਿਸ : ਫਰਾਂਸ ਵਿੱਚ ਮਿਉਂਸਿਪਲ ਚੋਣਾਂ ਤੋਂ ਬਾਅਦ ਬੋਬੀਨੀ ਵਿਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਮੇਅਰ ਅਬਦੁੱਲ ਸੈਦੀ ਨੇ ਰਣਜੀਤ ਸਿੰਘ ਗੁਰਾਇਆ ਨੂੰ ਬੋਬੀਨੀ ਦੇ ਡਿਪਟੀ ਮੇਅਰ ਵਜੋਂ ਸਹੁੰ ਚੁਕਾਈ। ਇਸ ਅਹੁਦੇ ‘ਤੇ ਬੈਠਣ ਵਾਲੇ ਗੁਰਾਇਆ ਪਹਿਲੇ ਸਿੱਖ ਹਨ। ਰਣਜੀਤ ਸਿੰਘ ਨੂੰ ਐਸੋਸੀਏਸ਼ਨ, ਸੋਸ਼ਲ ਹੈਲਪ ਅਤੇ ਆਈਟੀ ਐਡਮਿਨਿਸਟਰੇਸ਼ਨ ਵਿਭਾਗ ਦਿੱਤੇ ਗਏ। ਇਸ ਮੌਕੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇੱਕ ਲਾਬੀ ਕਾਇਮ ਕਰਨਗੇ।

