21 C
Toronto
Sunday, September 13, 2026
spot_img
HomeਕੈਨੇਡਾFrontਪਾਕਿ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੀਤੀ ਵਕਾਲਤ

ਪਾਕਿ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੀਤੀ ਵਕਾਲਤ

ਪਾਕਿ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੀਤੀ ਵਕਾਲਤ
ਡਿਪਟੀ ਪੀਐਮ ਨੇ ਕਿਹਾ : ਅਸੀਂ ਦੁਸ਼ਮਣੀ ਵਿਚ ਵਿਸ਼ਵਾਸ ਨਹੀਂ ਰੱਖਦੇ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਵਕਾਲਤ ਕੀਤੀ ਹੈ। ਡਾਰ ਨੇ ਕਿਹਾ ਕਿ ਅਸੀਂ ਦੁਸ਼ਮਣੀ ਵਿਚ ਭਰੋਸਾ ਨਹੀਂ ਰੱਖਦੇ ਹਾਂ ਅਤੇ ਭਾਰਤ ਦੇ ਨਾਲ ਚੰਗੇ ਗੁਆਂਢੀ ਵਾਂਗ ਰਿਸ਼ਤੇ ਬਣਾ ਕੇ ਰਹਿਣਾ ਚਾਹੁੰਦੇ ਹਾਂ। ਉਨ੍ਹਾਂ ਨੇ ਜੰਮੂ ਕਸ਼ਮੀਰ ਮਸਲੇ ਨੂੰ ਵੀ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਬਾਰੇ ਗੱਲ ਕੀਤੀ ਹੈ। ਇਸ਼ਾਕ ਡਾਰ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਕਈ ਸਾਲਾਂ ਤੋਂ ਮੁਸ਼ਕਲਾਂ ਰਹੀਆਂ ਹਨ ਅਤੇ ਹੁਣ ਦੋਵੇਂ ਦੇਸ਼ਾਂ ਨੂੰ ਰਿਸ਼ਤੇ ਸੁਧਾਰਨ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਹੀ ਨਹੀਂ, ਬਲਕਿ ਪੂਰੇ ਸਾਊਥ ਏਸ਼ੀਆ ਦੇ ਹਿੱਤ ਵਿਚ ਹੋਵੇਗਾ।
RELATED ARTICLES
POPULAR POSTS