11 C
Toronto
Saturday, October 18, 2025
spot_img
HomeਕੈਨੇਡਾFrontਡੌਂਕੀ ਜ਼ਰੀਏ ਮੈਕਸੀਕੋ ਤੋਂ ਅਮਰੀਕਾ ਜਾਂਦੇ 46 ਪ੍ਰਵਾਸੀਆਂ ਦੀਆ ਲਾਸ਼ਾਂ ਟਰੱਕ ਵਿੱਚੋਂ...

ਡੌਂਕੀ ਜ਼ਰੀਏ ਮੈਕਸੀਕੋ ਤੋਂ ਅਮਰੀਕਾ ਜਾਂਦੇ 46 ਪ੍ਰਵਾਸੀਆਂ ਦੀਆ ਲਾਸ਼ਾਂ ਟਰੱਕ ਵਿੱਚੋਂ ਮਿਲੀਆਂ

ਅਮਰੀਕਾ ਦੇ ਟੈਕਸਾਸ ਵਿੱਚ ਸੜਕ ਕੰਢੇ ਖ਼ੜ੍ਹੇ ਇੱਕ ਟਰੱਕਤੋਂ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਚਾਰ ਬੱਚਿਆਂ ਸਮੇਤ 16 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜੁਕ ਦੱਸੀ ਗਈ ਹੈ। ਜਦੋਂ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਕੱਢਿਆ ਤਾਂ ਉਨ੍ਹਾਂ ਦਾ ਸਰੀਰ ਗਰਮ ਸੀ।

ਦੱਸਿਆ ਗਿਆ ਹੈ ਕਿ ਅੱਤ ਦੀ ਗਰਮੀ ਕਾਰਨ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਜਿਸ ਨਾਲ ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਗਏ। ਇਸ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਜਾ ਰਹੀ ਸੀ।

ਦਸ ਦਈਏ ਕੇ, ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ ਤੋਂ ਲੱਗਭਗ 250 ਕਿਲੋਮੀਟਰ ਦੂਰ ਹੈ। ਸਿਟੀ ਸਰਵਿਸ ਦੇ ਅਧਿਕਾਰੀ ਮੁਤਾਬਕ ਟਰੱਕ ਦੇ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਸਨ। ਇਸ ਦੇ ਅੰਦਰ ਹਵਾ ਦੀ ਕੋਈ ਥਾਂ ਨਹੀਂ ਸੀ ਅਤੇ ਪਾਣੀ ਦੀ ਸਹੂਲਤ ਵੀ ਨਹੀਂ ਸੀ।

ਤਿੰਨ ਪੀੜਤਾਂ ਦੀ ਹਾਲਤ ਸਥਿਰ ਦੱਸੀ ਗਈ ਹੈ। 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਵਿੱਚ ਸੜਕ ਕੰਢੇ ਖੜ੍ਹਾ ਮਿਲਿਆ। ਟੈਕਸਾਸ ਦੇ ਗਵਰਨਰ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜਿੰਮੇਵਾਰ ਕਿਹਾ ਹੈ ਅਤੇ ਆਖਿਆ  ਕਿ ਇਹ ਮੌਤਾਂ ਮਾਰੂ ਖੁੱਲ੍ਹੀ ਸਰਹੱਦ ਨੀਤੀ ਨਾਲ ਹੋਈਆਂ ਹਨ। ਐਂਟੋਨੀਓ ਸ਼ਹਿਰ ਦਾ ਤਾਪਮਾਨ ਗਰਮੀਆਂ ਵਿੱਚ ਕਾਫ਼ੀ ਵੱਧ ਜਾਂਦਾ ਹੈ। ਕੱਲ੍ਹ ਇੱਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ।

ਫਿਲਹਾਲ ਪੀੜਤਾਂ ਦੀ ਨਾਗਰਿਕਤਾ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਪਛਾਣ ਕਰਨ ਲਈ ਦੂਤਘਰ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਰਹੇ ਹਨ। ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਪੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੈਨ ਐਂਟੋਨੀਏ ਪੁਲਸ ਦੇ ਮੁੱਖੀ ਵਿਲੀਅਮ ਮੈਕਮੈਨਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨ੍ਹਾਂ ਤਿੰਨਾਂ ਵਿੱਚ ਟਰੱਕ ਡਰਾਈਵਰ ਵੀ ਹੈ ਜਾਂ ਨਹੀਂ। ਮੈਕਸੀਕੋ ਤੋਂ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ 30 ਫੀਸਦ ਵਾਧਾ ਹੋਇਆ ਹੈ। ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਘੁਸਪੈਠ ਕਰਦੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਇਸ ਸਾਲ ਇਹ ਗਿਣਤੀ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਹੋਈ ਸੀ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਸਰਹੱਦ ਨੇੜੇ ਅਜਿਹੇ ਕੇਸਾਂ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 30 ਫੀਸਦ ਦਾ ਵਾਧਾ ਹੈ।

RELATED ARTICLES
POPULAR POSTS