-12.5 C
Toronto
Thursday, January 29, 2026
spot_img
Homeਦੁਨੀਆਜ਼ਰਦਾਰੀ ਖਿਲਾਫ ਵੀ ਭ੍ਰਿਸ਼ਟਾਚਾਰ ਦਾ ਕੇਸ

ਜ਼ਰਦਾਰੀ ਖਿਲਾਫ ਵੀ ਭ੍ਰਿਸ਼ਟਾਚਾਰ ਦਾ ਕੇਸ

ਇਸਲਾਮਾਬਾਦ : ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖ਼ਿਲਾਫ਼ ਪਾਰਕ ਲੇਨ ਅਤੇ ਥੱਟਾ ਵਾਟਰ ਸਪਲਾਈ ਕੇਸਾਂ ਵਿਚ ਦੋਸ਼ ਆਇਦ ਕੀਤੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਜ਼ਰਦਾਰੀ (60) ਅਦਾਲਤ ਵਿਚ ਹਾਜ਼ਰ ਸਨ ਅਤੇ ਉਨ੍ਹਾਂ ਖ਼ੁਦ ਨੂੰ ਬੇਕਸੂਰ ਦੱਸਿਆ। ਸੁਣਵਾਈ ਦੌਰਾਨ ਅਦਾਲਤ ਵੱਲੋਂ ਪਾਰਕ ਲੇਨ ਕੇਸ ਵਿਚ 19 ਹੋਰ ਮੁਲਜ਼ਮਾਂ ਅਤੇ ਥੱਟਾ ਵਾਟਰ ਸਪਲਾਈ ਕੇਸ ਵਿਚ 15 ਹੋਰ ਜਣਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਵੱਲੋਂ ਪਿਛਲੇ ਹਫ਼ਤੇ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਨੂੰ ਇੱਕ ਵੱਡੇ ਮਨੀ ਲਾਂਡਰਿੰਗ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ।ઠ ਪਾਰਕ ਲੇਨ ਕੇਸ ਵਿਚ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਤੇ ਉਨ੍ਹਾਂ ਦੇ ਪੁੱਤਰ ਬਿਲਾਵਲ ਅਲੀ ਜ਼ਰਦਾਰੀ ‘ਤੇ ਇਸਲਾਮਾਬਾਦ ਵਿਚ ਬਹੁਤ ਘੱਟ ਕੀਮਤ ‘ਤੇ 2,460 ਕਨਾਲ ਦੀ ਜਾਇਦਾਦ ਖ਼ਰੀਦਣ ਦੇ ਦੋਸ਼ ਹਨ। ਥੱਟਾ ਵਾਟਰ ਸਪਲਾਈ ਕੇਸ ਵਿੱਚ ਇੱਕ ਪ੍ਰਾਈਵੇਟ ਠੇਕੇਦਾਰ ਨੂੰ ਕਥਿਤ ਗ਼ੈਰਕਾਨੂੰਨੀ ਤੌਰ ‘ਤੇ ਠੇਕਾ ਦਿੱਤਾ ਗਿਆ ਸੀ। ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਰਾਸ਼ਟਰਪਤੀ ਅਤੇ ਹੋਰ ਮੁਲਜ਼ਮਾਂ ‘ਤੇ ਕਾਲਾ ਧਨ ਜਮ੍ਹਾਂ ਕਰਵਾਉਣ ਲਈ ਫ਼ਰਜ਼ੀ ਖਾਤਿਆਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਅਦਾਲਤ ਵੱਲੋਂ ਤਿੰਨ ਕੇਸਾਂ ਵਿਚ ਦੋਸ਼ਮੁਕਤ ਕਰਨ ਸਬੰਧੀ ਜ਼ਰਦਾਰੀ ਦੀ ਅਪੀਲ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ।

RELATED ARTICLES
POPULAR POSTS