ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਹਲਕੇ ਤੋਂ ਪਾਰਲੀਮੈਂਟ ਮੈਂਬਰ ਬੀਬੀ ਸੋਨੀਆ ਸਿੱਧੂ ਨੇ ਬੀਤੇ ਦਿਨੀਂ ਆਪਣੇ ਹਲਕੇ ਦੇ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਉਨ੍ਹਾਂ ਸਾਊਥ ਸਪੋਰਟਸ ਫਲੈਚਰਜ ਵਿਖੇ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਕੈਨੇਡਾ ਚਾਈਲਡ ਬੈਨੀਫਿਟ, ਮਿਡਲ ਕਲਾਸ ਪਰਿਵਾਰਾਂ ਲਈ ਟੈਕਸ ਵਿਚ ਕਟੌਤੀ, ਬੁਢਾਪਾ ਪੈਨਸ਼ਨ ਲੈਣ ਲਈ ਉਮਰ 67 ਸਾਲ ਤੋਂ ਘਟਾ ਕੇ ਦੁਬਾਰਾ 65 ਸਾਲ ਕੀਤੇ ਜਾਣ ਅਤੇ 2016 ਦੇ ਬਜਟ ਵਿਚ ਕੈਨੇਡੀਅਨਾਂ ਨੂੰ ਹੋਰ ਸਹੂਲਤਾਂ ਦਿੱਤੇ ਜਾਣ ਬਾਰੇ ਜਾਣਕਾਰੀ ਦਿੱਤੀ। ਵੱਖ ਵੱਖ ਕਲੱਬਾਂ ਦੇ ਮੈਂਬਰਾਂ ਨਾਲ ਇਸ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਟਰੂਡੋ ਸਰਕਾਰ ਦੀਆਂ ਨੀਤੀਆਂ ਅਤੇ ਕੀਤੇ ਐਲਾਨਾਂ ਬਾਰੇ ਜਾਣਕਾਰੀ ਦੇਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਇਸ ਸਬੰਧ ਵਿਚ ਮੈਂ ਸਭ ਤੋਂ ਪਹਿਲਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਸਾਰਿਆਂ ਵੱਲੋਂ ਮੈਨੂੰ ਬਹੁਤ ਸਹਿਯੋਗ ਮਿਲਿਆ ਹੈ। ਬਰੈਂਪਟਨ ਦੇ ਸਪੋਰਟਸ ਪਲੈਕਸ ਦੇ ਕਰਾਫਟ ਰੂਪ ਵਿਚ 2 ਵਜੇ ਤੋਂ ਲੈ ਕੇ 4 ਵਜੇ ਤੱਕ ਹੋਈ ਇਸ ਮੀਟਿੰਗ ਵਿਚ 40 ਤੋਂ ਜ਼ਿਆਦਾ ਬਜ਼ੁਰਗ ਆਗੂ ਸ਼ਾਮਿਲ ਹੋਏ। ਲਿਬਰਲ ਐਮ ਪੀ ਸੋਨੀਆ ਸਿੱਧੂ ਨੂੰ ਅਪਰਾਧਾਂ, ਆਰਥਿਕਤਾ, ਸਮਾਜਿਕ ਲਾਭਾਂ ਅਤੇ ਇੰਮੀਗਰੇਸ਼ਨ ਬਾਰੇ ਕਈ ਪ੍ਰਸ਼ਨ ਪੁੱਛੇ। ਉਨ੍ਹਾਂ ਫੇਸ਼ ਬੁੱਕ ਅਤੇ ਟਵੀਟਰ ‘ਤੇ ਵੀ ਜਾਣਕਾਰੀ ਦਿੱਤੀ ਸੀ ਤਾਂ ਕਿ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਬਜ਼ੁਰਗ ਸ਼ਾਮਿਲ ਹੋ ਸਕੇ। ਸੋਨੀਆ ਸਿੱਧੂ ਇਸ ਭਰਵੀਂ ਮੀਟਿੰਗ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿਚ ਵੀ ਉਹ ਅਜਿਹੇ ਪ੍ਰੋਗਰਾਮ ਕਰਦੇ ਰਹਿਣਗੇ। ਇਨਫਰਮੇਸ਼ਨ ਨਾਈਟਸ ਪ੍ਰੋਗਰਾਮ ਤਹਿਤ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਹੋਰ ਵੀ ਤਾਲਮੇਲ ਬਣਾ ਕੇ ਰੱਖਣਗੇ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …