ਯੂਐਸ ਵਿਚ ਪਹਿਲੀ ਵਾਰ ਸਿੱਖਾਂ ਦੇ ਸਨਮਾਨ ‘ਚ ‘ਸਿੰਘ ਐਂਡ ਕੌਰ’ ਪਾਰਕ
ਚੰਡੀਗੜ੍ਹ : ਸਿੱਖਾਂ ਨੇ ਆਪਣੇ ਕੰਮ ਨਾਲ ਦੁਨੀਆ ਭਰ ਵਿਚ ਬਹੁਤ ਨਾਮ ਅਤੇ ਸਨਮਾਨ ਹਾਸਲ ਕੀਤਾ ਹੈ। ਵਿਦੇਸ਼ੀ ਫੌਜ ਵਿਚ ਉਚ ਅਹੁਦੇ ਹਾਸਲ ਕੀਤੇ, ਵੱਖ-ਵੱਖ ਦੇਸ਼ਾਂ ਦੀਆਂ ਸੰਸਦ ਦੀਆਂ ਪੌੜੀਆਂ ਚੜ੍ਹੇ। ਹੁਣ ਅਮਰੀਕੀ ਸੂਬੇ ਐਲਿਕ ਗਰੋਵ ਦੇ ਸੈਕਰਾਮੈਂਟੋ ਕਾਊਂਟੀ ਵਿਚ ਪੰਜ ਵਰ੍ਹੇ ਪਹਿਲਾਂ ਮਾਰੇ ਗਏ ਦੋ ਸਿੱਖ ਬਜ਼ੁਰਗ ਗੁਰਮੇਜ ਸਿੰਘ ਅਟਵਾਲ ਅਤੇ ਸੁਰਿੰਦਰ ਸਿੰਘ ਦੇ ਸਨਮਾਨ ਵਿਚ ਇਕ ਪਾਰਕ ਤਿਆਰ ਹੋਣ ਜਾ ਰਿਹਾ ਹੈ। ਇਸ ਪਾਰਕ ਦਾ ਨਾਮ ‘ਸਿੰਘ ਐਂਡ ਕੌਰ’ ਪਾਰਕ ਹੋਵੇਗਾ। ਅਮਰੀਕਾ ਦਾ ਇਹ ਪਹਿਲਾ ਅਜਿਹਾ ਪਾਰਕ ਹੋਵੇਗਾ, ਜੋ ਕੈਲੀਫੋਰਨੀਆ ਵਿਚ ਸਿੱਖ ਭਾਈਚਾਰੇ ਦੀ ਮੌਜੂਦਗੀ ਦੇ ਸੌ ਸਾਲ ਦੇ ਬਲੀਦਾਨ ਦਾ ਪ੍ਰਤੀਕ ਹੋਵੇਗਾ। ਇਹ ਪਾਰਕ ਪੰਜ ਏਕੜ ਵਿਚ ਬਣਾਇਆ ਜਾਵੇਗਾ। ਇਸ ਲਈ ਜ਼ਮੀਨ ਵੀ ਚੁਣ ਲਈ ਗਈ ਹੈ। ਇਸ ‘ਤੇ ਕੁੱਲ 20 ਲੱਖ ਡਾਲਰ ਭਾਰਤੀ ਕਰੰਸੀ ਅਨੁਸਾਰ 13.40 ਕਰੋੜ ਖਰਚ ਕੀਤੇ ਜਾਣਗੇ। ਪਾਰਕ ਵਿਚ ਗੁਰਮੇਜ ਸਿੰਘ ਅਤੇ ਸੁਰਿੰਦਰ ਸਿੰਘ ਦਾ ਸਮਾਰਕ ਵੀ ਹੋਵੇਗਾ। ਪਾਰਕ ਦਾ ਇਕ ਪਾਸਾ ਸੁਰਿੰਦਰ ਸਿੰਘ, ਦੂਸਰਾ ਪਾਸਾ ਗੁਰਮੇਜ ਸਿੰਘ ਅਟਵਾਲ ਨੂੰ ਸਮਰਪਿਤ ਹੋਵੇਗਾ। ਇਸ ਪਾਰਕ ਦਾ ਨਿਰਮਾਣ 2018 ਵਿਚ ਸ਼ੁਰੂ ਹੋਵੇਗਾ। ਤਦ ਤੱਕ ਲੈਂਡ ਸਕੈਪਿੰਗ ਅਤੇ ਹੋਰ ਡਿਜ਼ਾਈਨ ਤਿਆਰ ਕੀਤੇ ਜਾਣਗੇ। ਦੋਵਾਂ ਸਿੱਖ ਬਜ਼ੁਰਗਾਂ ਦੀ ਯਾਦ ਵਿਚ ਪਾਰਕ ਬਣਾਉਣ ਲਈ ਸਭ ਤੋਂ ਪਹਿਲਾਂ ਅਮਰੀਕਨ ਸਿੱਖ ਪਬਲਿਕ ਅਫੇਅਰਸ ਐਸੋਸੀਏਸ਼ਨ ਨੇ ਮੁੱਦਾ ਚੁੱਕਿਆ ਸੀ। ਇਸ ਮੰਗ ਦੇ ਪੱਖ ਵਿਚ ਆਨਲਾਈਨ ਸਪੋਰਟ ਮੁਹਿੰਮ ਸ਼ੁਰੂ ਹੋਈ। ਸਥਾਨਕ ਨਿਵਾਸੀ ਅਤੇ ਐਸੋਸੀਏਸ਼ਨ ਦੇ ਬੋਰਡ ਮੈਂਬਰ ਅਮਰ ਸ਼ੇਰਗਿੱਲ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਪ੍ਰਸ਼ਾਸਨ ਨੇ ਸਿੰਘ ਅਤੇ ਕੌਰ ਪਾਰਕ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਹੈ। ਜਦੋਂ ਕਿ ਇਸ ਸਨਮਾਨ ‘ਤੇ ਗੁਰਮੇਜ ਅਟਵਾਲ ਦੇ ਪੁੱਤਰ ਕਮਲਜੀਤ ਅਟਵਾਲ ਨੇ ਆਖਿਆ ਕਿ ਉਹ ਹੁਣ ਤੱਕ ਆਪਣੇ ਪਿਤਾ ਦੇ ਕਤਲ ਦਾ ਦਰਦ ਮਹਿਸੂਸ ਕਰਦਾ ਹੈ।
ਪੰਜ ਸਾਲ ਪਹਿਲਾਂ ਦੋਵਾਂ ਨੂੰ ਸੈਰ ਕਰਦੇ ਸਮੇਂ ਮਾਰੀ ਸੀ ਗੋਲੀ
ਗੁਰਮੇਜ ਸਿੰਘ ਤੇ ਸੁਰਿੰਦਰ ਸਿੰਘ ਨੂੰ ਮਾਰਚ 2011 ‘ਚ ਨਸਲੀ ਹਿੰਸਾ ਤਹਿਤ ਗੋਲੀ ਮਾਰ ਦਿੱਤੀ ਗਈ ਸੀ। ਜਿਸ ਸਮੇਂ ਉਹਨਾਂ ਨੂੰ ਗੋਲੀ ਮਾਰੀ, ਉਹ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਸੈਰ ਕਰ ਰਹੇ ਸਨ। ਪੁਲਿਸ ਨੇ ਕਈ ਪੱਖਾਂ ‘ਤੇ ਕੰਮ ਕੀਤਾ, ਪਰ ਕਾਤਲ ਫੜੇ ਨਹੀਂ ਗਏ। ਦੋਸ਼ੀਆਂ ਨੂੰ ਫੜਨ ਵਾਲੇ ਲਈ 38 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ।
Home / ਦੁਨੀਆ / ਪੰਜ ਵਰ੍ਹੇ ਪਹਿਲਾਂ ਨਸਲੀ ਹਮਲੇ ‘ਚ ਮਾਰੇ ਗਏ ਸੁਰਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੂੰ ਸਮਰਪਿਤ ਪਾਰਕ ਲਈ ਮਿਲੀ ਮਨਜ਼ੂਰੀ, ਪੰਜ ਏਕੜ ਜ਼ਮੀਨ ਦੀ ਹੋਈ ਚੋਣ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …