ਆਰੋਪੀ ਨੂੰ ਕੀਤਾ ਗਿਆ ਗ੍ਰਿਫਤਾਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਸ਼ਿਕਾਗੋ ਵਿਚ ਭਾਰਤੀ ਮੂਲ ਦੀ 19 ਸਾਲਾ ਵਿਦਿਆਰਥਣ ਦਾ ਜਿਨਸ਼ੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਹ ਵਿਦਿਆਰਥਣ ਮੂਲ ਰੂਪ ਵਿਚ ਹੈਦਰਾਬਾਦ ਦੀ ਰਹਿਣ ਵਾਲੀ ਸੀ। ਰੂਥ ਜੌਰਜ ਨਾਮੀ ਇਹ ਵਿਦਿਆਰਥਣ ਇਲੀਨੋਇਸ ਯੂਨੀਵਰਸਿਟੀ ਵਿਚ ਆਨਰਸ ਵਿਦਿਆਰਥੀ ਸੀ, ਜਿਸਦੀ ਪਿਛਲੇ ਦਿਨੀਂ ਕੈਂਪਸ ਗੈਰਾਜ ਵਿਚ ਕਾਰ ਦੀ ਪਿਛਲੀ ਸੀਟ ਤੋਂ ਲਾਸ਼ ਮਿਲੀ। ਇਸ ਦੇ ਚੱਲਦਿਆਂ 26 ਸਾਲਾ ਕਾਤਲ ਨੂੰ ਸ਼ਿਕਾਗੋ ਦੇ ਇੱਕ ਮੈਟਰੋ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ‘ਤੇ ਫਰਸਟ-ਡਿਗਰੀ ਕਤਲ ਅਤੇ ਜੌਰਜ ਦੀ ਹੱਤਿਆ, ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਗਿਆ। ਮੈਡੀਕਲ ਰਿਪੋਰਟ ਤੋਂ ਪਤਾ ਲੱਗਆ ਕਿ ਜੌਰਜ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …