5.8 C
Toronto
Tuesday, November 25, 2025
spot_img
Homeਦੁਨੀਆਅਮਰੀਕਾ 'ਚ ਹਿੰਦੀ ਵਿਚ ਗੱਲ ਕਰਨ ਉਤੇ ਭਾਰਤਵੰਸ਼ੀ ਇੰਜੀਨੀਅਰ ਨੂੰ ਨੌਕਰੀਓਂ ਕੱਢਿਆ

ਅਮਰੀਕਾ ‘ਚ ਹਿੰਦੀ ਵਿਚ ਗੱਲ ਕਰਨ ਉਤੇ ਭਾਰਤਵੰਸ਼ੀ ਇੰਜੀਨੀਅਰ ਨੂੰ ਨੌਕਰੀਓਂ ਕੱਢਿਆ

ਰਿਸ਼ਤੇਦਾਰ ਨਾਲ ਵੀਡੀਓ ਕਾਲ ‘ਤੇ ਕੀਤੀ ਸੀ ਗੱਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਅਲਬਾਮਾ ਸੂਬੇ ‘ਚ ਮਿਜ਼ਾਈਲ ਰੱਖਿਆ ਠੇਕੇਦਾਰ ਕੰਪਨੀ ‘ਚ ਕੰਮ ਕਰ ਰਹੇ ਭਾਰਤੀ ਇੰਜੀਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਮਰਨ ਕਿਨਾਰੇ ਪਏ ਪਰਿਵਾਰਕ ਮੈਂਬਰ ਨਾਲ ਵੀਡੀਓ ਕਾਲ ‘ਤੇ ਹਿੰਦੀ ‘ਚ ਗੱਲ ਕੀਤੀ ਸੀ। ਪੀੜਤ ਭਾਰਤਵੰਸ਼ੀ ਨੇ ਕੰਪਨੀ ਤੇ ਅਮਰੀਕੀ ਰੱਖਿਆ ਮੰਤਰੀ ਲਾਇਡ ਜੇ ਆਸਟਿਨ ਖ਼ਿਲਾਫ ਮੁਕੱਦਮਾ ਦਾਇਰ ਕੀਤਾ ਹੈ।
ਹੰਟਸਵਿਲੇ ਮਿਜ਼ਾਈਲ ਰੱਖਿਆ ਠੇਕੇਦਾਰ ਪਾਰਸਨਸ ਕਾਰਪੋਰੇਸ਼ਨ ਦੇ ਸੀਨੀਅਰ ਸਿਸਟਮ ਇੰਜੀਨੀਅਰ ਅਨਿਲ ਵਾਰਸ਼ਨੇਅ ਨੇ ਕੰਪਨੀ ਖ਼ਿਲਾਫ਼ ਜੂਨ ‘ਚ ਸੰਘੀ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਪ੍ਰਣਾਲੀਗਤ ਭੇਦਭਾਵਪੂਰਨ ਕਾਰਵਾਈ ਤਹਿਤ ਨੌਕਰੀ ਤੋਂ ਕੱਢਣ ਦਾ ਆਰੋਪ ਲਗਾਇਆ ਹੈ। ਵਾਰਸ਼ਨੇਅ ਨੇ ਕਿਹਾ ਕਿ 26 ਸਤੰਬਰ ਨੂੰ ਉਨ੍ਹਾਂ ਨੂੰ ਵੱਡੇ ਜੀਜੇ ਕੇਸੀ ਗੁਪਤਾ ਦਾ ਫੋਨ ਆਇਆ ਜਿਹੜੇ ਭਾਰਤ ‘ਚ ਮਰਨ ਦੀ ਹਾਲਤ ‘ਚ ਸਨ। ਉਨ੍ਹਾਂ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਹ ਇਕ ਖ਼ਾਲੀ ਕਮਰੇ ‘ਚ ਗਏ ਤੇ ਫੋਨ ਚੁੱਕਿਆ। ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਐੱਮਡੀਏ (ਮਿਜ਼ਾਈਲ ਡਿਫੈਂਸ ਏਜੰਸੀ) ਜਾਂ ਪਾਰਸਨਸ ਦੇ ਕੰਮ ਨਾਲ ਸਬੰਧਤ ਕੋਈ ਸਮੱਗਰੀ ਉਨ੍ਹਾਂ ਦੇ ਆਸਪਾਸ ਨਹੀਂ ਸੀ। ਦੋਵਾਂ ਨੇ ਕਰੀਬ ਦੋ ਮਿੰਟ ਹਿੰਦੀ ‘ਚ ਗੱਲ ਕੀਤੀ। ਇਸ ਦੌਰਾਨ ਇਕ ਸਾਥੀ ਮੁਲਾਜ਼ਮ ਨੇ ਉਸ ਨੂੰ ਫੋਨ ‘ਤੇ ਹਿੰਦੀ ‘ਚ ਗੱਲ ਕਰਦੇ ਹੋਏ ਸੁਣ ਲਿਆ। ਦਾਅਵਾ ਕੀਤਾ ਗਿਆ ਕਿ ਸਾਥੀ ਮੁਲਾਜ਼ਮ ਨੇ ਜਾਣਬੁੱਝ ਕੇ ਕੰਪਨੀ ਦੇ ਅਧਿਕਾਰੀਆਂ ਨੂੰ ਉਸ ਦੀ ਦੂਜੀ ਭਾਸ਼ਾ ‘ਚ ਗੱਲ ਕਰਨ ਦੀ ਸ਼ਿਕਾਇਤ ਕੀਤੀ। ਕਾਲ ਪਾਬੰਦੀਸ਼ੁਦਾ ਨਾ ਹੋਣ ਅਤੇ ਬਿਨਾਂ ਜਾਂਚ ਦੇ ਅਧਿਕਾਰੀਆਂ ਨੇ ਵਾਰਸ਼ਨੇਅ ਨੂੰ ਸੁਰੱਖਿਆ ਉਲੰਘਣਾ ਦਾ ਦੋਸ਼ੀ ਮੰਨਦੇ ਹੋਏ ਨੌਕਰੀ ਤੋਂ ਕੱਢ ਦਿੱਤਾ।

RELATED ARTICLES
POPULAR POSTS