4.5 C
Toronto
Friday, November 14, 2025
spot_img
Homeਦੁਨੀਆਵਿੱਤ ਮੰਤਰਾਲੇ ਵਲੋਂ ਭਾਰਤੀਆਂ ਦੇ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਦੇਣ ਤੋਂ...

ਵਿੱਤ ਮੰਤਰਾਲੇ ਵਲੋਂ ਭਾਰਤੀਆਂ ਦੇ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰਾਲੇ ਨੇ ਭਾਰਤੀਆਂ ਦੇ ਸਵਿਸ ਬੈਂਕ ‘ਚ ਖ਼ਾਤਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਕਰ ਸੰਧੀ ਦੀਆਂ ‘ਭੇਦ ਗੁਪਤ ਰੱਖਣ ਦੀਆਂ ਵਿਵਸਥਾਵਾਂ’ ਦੇ ਦਾਇਰੇ ਵਿਚ ਆਉਂਦੀ ਹੈ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮੰਤਰਾਲੇ ਨੇ ਵਿਦੇਸ਼ਾਂ ਤੋਂ ਪ੍ਰਾਪਤ ਕਾਲੇ ਧਨ ਦੀ ਜਾਣਕਾਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਰ ਸਮਝੌਤਿਆਂ ਦੇ ਤਹਿਤ ਸੂਚਨਾ ਦਾ ਆਦਾਨ-ਪ੍ਰਦਾਨ ਭੇਦ ਗੁਪਤ ਰੱਖਣ ਦੀਆਂ ਵਿਵਸਥਾਵਾਂ ਅਧੀਨ ਆਉਂਦਾ ਹੈ।
ਇਸ ਤਰ੍ਹਾਂ ਆਰ.ਟੀ.ਆਈ. ਕਾਨੂੰਨ ਦੀ ਧਾਰਾ 8 (1) ਅਤੇ 8 (1) (ਐਫ਼.) ਦੇ ਤਹਿਤ ਵਿਦੇਸ਼ੀ ਸਰਕਾਰਾਂ ਤੋਂ ਪ੍ਰਾਪਤ ਕਰ ਸਬੰਧਿਤ ਸੂਚਨਾ ਦੇ ਖ਼ੁਲਾਸੇ ਤੋਂ ਛੋਟ ਪ੍ਰਾਪਤ ਹੈ। ਕਾਨੂੰਨ ਦੀ ਧਾਰਾ 8 (1) (ਏ) ਉਨ੍ਹਾਂ ਸੂਚਨਾਵਾਂ ਦੇ ਖ਼ੁਲਾਸਿਆਂ ‘ਤੇ ਪਾਬੰਦੀ ਲਗਾਉਂਦਾ ਹੈ ਜਿਸ ਨਾਲ ਭਾਰਤ ਦੀ ਪ੍ਰਭੂਸੱਤਾ ਤੇ ਏਕਤਾ, ਸੁਰੱਖਿਆ, ਰਣਨੀਤਕ, ਵਿਗਿਆਨਕ ਜਾਂ ਆਰਥਿਕ ਹਿੱਤ, ਹੋਰਨਾਂ ਦੇਸ਼ਾਂ ਨਾਲ ਸਬੰਧ ਪ੍ਰਭਾਵਿਤ ਹੁੰਦੇ ਹਨ। ਜਦਕਿ ਦੂਸਰੀ ਵਿਵਸਥਾ ਦੇ ਤਹਿਤ ਭਰੋਸੇ ਦੇ ਤਹਿਤ ਹੋਰਨਾਂ ਦੇਸ਼ਾਂ ਤੋਂ ਪ੍ਰਾਪਤ ਸੂਚਨਾ ਦੇ ਖ਼ੁਲਾਸੇ ਤੋਂ ਛੋਟ ਹੈ। ਦੱਸਣਯੋਗ ਹੈ ਕਿ ਭਾਰਤ ਨੂੰ ਸੂਚਨਾ ਦੇ ਆਟੋਮੈਟਿਕ (ਆਪਣੇ ਆਪ) ਆਦਾਨ-ਪ੍ਰਦਾਨ ਦੇ ਸਮਝੌਤਿਆਂ ਦੇ ਤਹਿਤ ਸਤੰਬਰ ‘ਚ ਸਵਿਟਜ਼ਰਲੈਂਡ ਤੋਂ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਮਿਲੀ ਸੀ।

RELATED ARTICLES
POPULAR POSTS