18 C
Toronto
Monday, September 15, 2025
spot_img
Homeਦੁਨੀਆਟਿਕਟੌਕ 'ਤੇ ਅਮਰੀਕਾ ਵਿਚ ਵੀ ਪਾਬੰਦੀ

ਟਿਕਟੌਕ ‘ਤੇ ਅਮਰੀਕਾ ਵਿਚ ਵੀ ਪਾਬੰਦੀ

Image Courtesy :.bbc

ਟਰੰਪ ਨੇ ਚਾਈਨਜ਼ ਐਪ ਉਤੇ ਰੋਕ ਲਾਉਣ ਦੀ ਦਿੱਤੀ ਮਨਜੂਰੀ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਤੋਂ ਬਾਅਦ ਅਮਰੀਕਾ ਨੇ ਵੀ ਚਾਈਨਜ਼ ਐਪ ਟਿਕਟੌਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ‘ਤੇ ਪਾਬੰਦੀ ਲਈ ਦਸਤਖਤ ਵੀ ਕਰ ਦਿੱਤੇ ਹਨ ਅਤੇ 45 ਦਿਨਾਂ ਬਾਅਦ ਇਹ ਪਾਬੰਦੀ ਲਾਗੂ ਹੋ ਜਾਵੇਗੀ। ਟਿਕਟੌਕ ਦੇ ਨਾਲ ਹੀ ਚਾਈਨੀਜ਼ ਐਪ ਵੀਚੈਟ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇਸਦੇ ਚੱਲਦਿਆਂ ਟਰੰਪ ਨੇ ਕਿਹਾ ਕਿ ਟਿਕਟੌਕ ਦੇ ਜ਼ਰੀਏ ਚੀਨ ਨੂੰ ਜਾਸੂਸੀ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚਾਈਨੀਜ਼ ਐਪ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਇਕੌਨਮੀ ਲਈ ਖਤਰਾ ਬਣੇ ਹੋਏ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਭਾਰਤ ਨੇ ਹੁਣ ਤੱਕ 106 ਚੀਨੀ ਐਪਾਂ ‘ਤੇ ਪਾਬੰਦੀ ਲਗਾਈ ਹੈ ਅਤੇ ਇਸ ਨੂੰ ਚੀਨ ਖਿਲਾਫ ਡਿਜ਼ੀਟਲ ਸਟਰਾਈਕ ਦਾ ਨਾਮ ਦਿੱਤਾ ਸੀ।

RELATED ARTICLES
POPULAR POSTS