ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਕੁਝ ਦਿਨ ਪਹਿਲਾਂ ਕੇਂਦਰੀ ਟੈਕਸਾਸ (ਅਮਰੀਕਾ) ਵਿੱਚ ਆਏ ਭਿਆਨਕ ਹੜ੍ਹ ਦੀ ਯਾਦ ਅਜੇ ਤਾਜਾ ਹੀ ਹੈ ਕਿ ਹੋਈ ਭਾਰੀ ਬਾਰਿਸ਼ ਕਾਰਨ ਉਥੇ ਫਿਰ ਹੜ੍ਹ ਆ ਗਿਆ ਹੈ। ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਕਿਹਾ ਹੈ ਕਿ ਸੈਨ ਸਾਬਾ, ਲੈਮਪਾਸਸ ਤੇ ਸ਼ਲੀਚੇਰ ਕਾਊਂਟੀਆਂ ਵਿੱਚ ਬਚਾਅ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਐਕਸ ਉਪਰ ਪਾਈ ਇਕ ਪੋਸਟ ਵਿੱਚ ਉਨਾਂ ਕਿਹਾ ਹੈ ਕਿ ਸਾਰੀਆਂ ਪ੍ਰਭਾਵਿਤ ਕਾਊਂਟੀਆਂ ਵਿੱਚ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਜਦ ਕਿ ਕੈਰਵਿਲੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਉਪਰ ਨਜ਼ਰ ਰੱਖੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਇਕ ਹਫਤੇ ਦੇ ਵਧ ਸਮੇ ਤੋਂ ਪਹਿਲਾਂ ਕੇਂਦਰੀ ਟੈਕਸਾਸ ਵਿੱਚ ਆਏ ਹੜ੍ਹ ਦੌਰਾਨ 120 ਤੋਂ ਵਧ ਮੌਤਾਂ ਹੋਈਆਂ ਸਨ ਤੇ ਗਰਮ ਰੁੱਤ ਦਾ ਲੱਗਾ ਛੋਟੀਆਂ ਬੱਚੀਆਂ ਦਾ ਕੈਂਪ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ।