Breaking News
Home / ਪੰਜਾਬ / ਸੰਯੁਕਤ ਮੋਰਚੇ ‘ਚੋਂ ਕੱਢੇ ਹੋਏ ਸਾਨੂੰ ਕੀ ਬਾਹਰ ਕੱਢਣਗੇ : ਡੱਲੇਵਾਲ

ਸੰਯੁਕਤ ਮੋਰਚੇ ‘ਚੋਂ ਕੱਢੇ ਹੋਏ ਸਾਨੂੰ ਕੀ ਬਾਹਰ ਕੱਢਣਗੇ : ਡੱਲੇਵਾਲ

ਬਠਿੰਡਾ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਉਨ੍ਹਾਂ ਦੇ ਮੋਰਚੇ ਦੇ ਆਗੂਆਂ ਨੂੰ ਬਾਹਰ ਕੱਢੇ ਜਾਣ ਦੇ ਫ਼ੈਸਲੇ ਨੂੰ ਬਚਗਾਨਾ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁੱਝ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ (ਡੱਲੇਵਾਲ) ਅਤੇ ਕੱਕਾ ਜੀ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਸੀ। ਡੱਲੇਵਾਲ ਨੇ ਕਿਹਾ ਕਿ ਦਰਅਸਲ ਇਹ ਐਲਾਨ ਕਰਨ ਵਾਲੇ ਉਹ ਸਨ, ਜਿਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਗ ਲੈਣ ਦਾ ਫ਼ੈਸਲਾ ਲਿਆ ਸੀ ਤੇ ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਜਨਵਰੀ 2022 ਨੂੰ ਮੋਰਚੇ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੋਰਚੇ ‘ਚੋਂ ਬਾਹਰ ਕੱਢੇ ਜਾਣ ਵਾਲਿਆਂ ‘ਚ ਕੁੱਝ ਆਗੂ ਉਹ ਵੀ ਸਨ, ਜਿਨ੍ਹਾਂ ਨੇ ਹਕੂਮਤ ਨਾਲ ਨਿੱਜੀ ਤੌਰ ‘ਤੇ ਪੱਤਰ ਵਿਹਾਰ ਕਰ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਕਿਸਾਨ ਆਗੂ ਨੇ ਕਿਹਾ ਕਿ 12 ਜੁਲਾਈ ਨੂੰ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੀ ਹੋਈ ਮੀਟਿੰਗ ਵਿੱਚ ਅਜਿਹੇ ਲੋਕਾਂ ਬਾਰੇ ਪਹਿਲਾਂ ਹੀ ਕਾਫ਼ੀ ਕੁੱਝ ਸਪੱਸ਼ਟ ਕਰਦਿਆਂ ਤੋੜ-ਵਿਛੋੜੇ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਉਸ ਮਗਰੋਂ 25 ਜੁਲਾਈ ਨੂੰ ਵੀ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਗ਼ੈਰ ਰਾਜਨੀਤਕ ਮੋਰਚੇ ਨੇ ਰਾਜਨੀਤਕ ਸੰਗਠਨਾਂ ਦੇ ਆਗੂਆਂ ਨਾਲ ਕੋਈ ਸਬੰਧ ਨਾ ਹੋਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਮੁੱਢ ਤੋਂ ਹੀ ਸਾਫ਼ ਹਨ ਕਿ ‘ਗੈਰ ਰਾਜਨੀਤਕ ਸੀ, ਗੈਰ ਰਾਜਨੀਤਕ ਹਾਂ ਅਤੇ ਗੈਰ ਰਾਜਨੀਤਕ ਰਹਾਂਗੇ’।

Check Also

ਅਮਰੀਕਾ ਤੇ ਬਿ੍ਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ ਝੂਠ ਦਾ ਪੁਲੰਦਾ 

ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ …