1.9 C
Toronto
Tuesday, February 17, 2026
spot_img
Homeਪੰਜਾਬਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਜ਼ਮਾਨਤ ਅਰਜ਼ੀ ਰੱਦ

ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਜ਼ਮਾਨਤ ਅਰਜ਼ੀ ਰੱਦ

ਫਰੀਦਕੋਟ/ਬਿਊਰੋ ਨਿਊਜ਼ : ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪ ਹੇਠ 16 ਮਈ ਨੂੰ ਗ੍ਰਿਫਤਾਰ ਕੀਤੇ ਗਏ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਜ਼ਮਾਨਤ ਅਰਜ਼ੀ ਫਰੀਦਕੋਟ ਅਦਾਲਤ ਦੇ ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਨੇ ਖਾਰਜ ਕਰ ਦਿੱਤੀ।
ਅਦਾਲਤ ਨੇ ਕਿਹਾ ਕਿ ਕਾਂਗਰਸੀ ਆਗੂ ਖਿਲਾਫ ਲੱਗੇ ਆਰੋਪ ਗੰਭੀਰ ਹਨ ਅਤੇ ਮਾਮਲੇ ਦੀ ਪੜਤਾਲ ਹਾਲੇ ਚੱਲ ਰਹੀ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੇ ਹਾਲੇ ਤੱਕ ਇਸ ਕੇਸ ਵਿੱਚ ਚਲਾਨ ਵੀ ਪੇਸ਼ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਹੇਠ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਕੁਸ਼ਲਦੀਪ ਢਿੱਲੋਂ ਨੇ ਆਪਣੀ ਆਮਦਨ ਨਾਲੋਂ 8 ਕਰੋੜ ਰੁਪਏ ਵੱਧ ਖਰਚੇ ਹਨ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਤੋਂ ਪੁੱਛ ਪੜਤਾਲ ਮੁਕੰਮਲ ਹੋ ਗਈ ਹੈ ਜਦੋਂਕਿ ਇਸ ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ।
ਇਸ ਕੇਸ ਵਿੱਚ ਸਾਬਕਾ ਵਿਧਾਇਕ ਦੇ ਕਰੀਬੀ ਸਾਥੀ ਗੁਰਸੇਵਕ ਸਿੰਘ ਨੀਲਾ ਅਤੇ ਰਾਜਵਿੰਦਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਪਰ ਇਨ੍ਹਾਂ ਦੋਵਾਂ ਨੂੰ ਅਜੇ ਤੱਕ ਵਿਜੀਲੈਂਸ ਗ੍ਰਿਫ਼ਤਾਰ ਨਹੀਂ ਕਰ ਸਕੀ। ਵਿਜੀਲੈਂਸ ਨੇ ਅਦਾਲਤ ‘ਚ ਕਿਹਾ ਕਿ ਕੁਸ਼ਲਦੀਪ ਢਿੱਲੋਂ ਨੇ ਆਪਣੇ ਕਰੀਬੀ ਸਾਥੀ ਗੁਰਸੇਵਕ ਸਿੰਘ ਨੀਲਾ ਦੇ ਨਾਮ ‘ਤੇ 40 ਏਕੜ ਬੇਨਾਮੀ ਜ਼ਮੀਨ ਪਿੰਡ ਮੁਮਾਰਾ ਵਿੱਚ ਖ਼ਰੀਦੀ ਹੈ। ਇਸ ਲਈ ਕਾਂਗਰਸੀ ਆਗੂ ਦੇ ਬਾਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS