ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਵਿਚ ਪਿਛਲੇ ਦਿਨੀਂ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਸਿਆਸੀ ਵਾਰ ਕੀਤੇ ਹਨ। ਮਾਨ ਨੇ ਟਵੀਟ ਕਰਦਿਆਂ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਣੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਬਗੈਰ ਤਨਜ਼ ਕਸਿਆ ਹੈ। ਇਸ ਤੋਂ ਬਾਅਦ ਟਵੀਟ ਵਾਰ ਸ਼ੁਰੂ ਹੋ ਗਈ। ਇਸ ‘ਤੇ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਨੇ ਪਲਟਵਾਰ ਕਰਨ ‘ਚ ਦੇਰ ਨਹੀਂ ਲਾਈ।
ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਇਕ ਦੂਜੇ ਦੇ ਧੁਰ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੀ ‘ਜੱਫੀ’ ਇਨ੍ਹੀਂ ਦਿਨੀਂ ਚਰਚਾ ਵਿਚ ਹੈ।
ਸੀਐਮ ਭਗਵੰਤ ਮਾਨ ਨੇ ਲਿਖਿਆ
ਜਦੋਂ
ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ
ਧਾਰਮਿਕ ਅਸਥਾਨਾਂ ‘ਤੇ ਟੈਂਕ ਚੜ੍ਹਾਉਣ ਵਾਲੇ
ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ
ਦੇਸ਼ ਨੂੰ ਧਰਮ ਦੇ ਨਾਮ ‘ਤੇ ਲੜਾਉਣ ਵਾਲੇ
ਕਿਸਾਨ ਵਿਰੋਧੀ ਕਾਨੂੰਨ ਬਣਵਾਉਣ ਵਾਲੇ
ਸਮਗਲਰਾਂ ਨੂੰ ਗੱਡੀਆਂ ‘ਚ ਬਿਠਾਉਣ ਵਾਲੇ
ਗੱਲ ਗੱਲ ‘ਤੇ ਤਾਲੀ ਠੁਕਵਾਉਣ ਵਾਲੇ
ਸ਼ਹੀਦਾਂ ਦੀਆਂ ਯਾਦਗਾਰਾਂ ‘ਚੋਂ ਪੈਸੇ ਕਮਾਉਣ ਵਾਲੇ
ਰੋਵਣ ਸਾਰੇ ਕੱਠੇ
ਇਹਨੂੰ ਕਹਿੰਦੇ ਨੇ ਇਕੋ ਥਾਲੀ ਦੇ ਚੱਟੇਵੱਟੇ।
ਬਿਕਰਮ ਸਿੰਘ ਮਜੀਠੀਆ ਦਾ ਜਵਾਬ
ਜਦੋਂ
ਸ਼ਹੀਦਾਂ ਦੀਆਂ ਯਾਦਗਾਰਾਂ ‘ਤੇ ਸਿਆਸਤ ਨੂੰ ਚਮਕਾਉਣ ਵਾਲੇ।
ਦਰਬਾਰ ਸਾਹਿਬ ‘ਤੇ ਹਮਲੇ ਲਈ ਜ਼ਿੰਮੇਵਾਰਾਂ ਨੂੰ ਜੱਫੀਆਂ ਪਾਉਣ ਵਾਲੇ।
ਗੁਰੂ ਘਰਾਂ ‘ਤੇ ਧਾਰਾ 144 ਲਵਾਉਣ ਵਾਲੇ।
ਸਿੱਖ ਨੌਜਵਾਨਾਂ ‘ਤੇ ਐਨਐਸਏ ਲਵਾਉਣ ਵਾਲੇ
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ
ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ
ਐਸਵਾਈਐਲ ਰਾਹੀਂ ਹਰਿਆਣੇ ਨੂੰ ਪਾਣੀ ਦੀਆਂ ਗਾਰੰਟੀ ਦੁਆਉਣ ਵਾਲੇ
ਪੰਜਾਬ ਨੂੰ ਦਿੱਲੀ ਤੋਂ ਰਿਮੋਟ ਨਾਲ ਚਲਾਉਣ ਵਾਲੇ
ਪੰਜਾਬ ਸਿਰ 45000 ਕਰੋੜ ਦਾ ਕਰਜ਼ਾ ਚੜ੍ਹਾਉਣ ਵਾਲੇ।
ਜੇਲ੍ਹਾਂ ‘ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ।
ਮਾਨ ਦੇ ਟਵੀਟ ‘ਤੇ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ
ਲੋਕਤੰਤਰ ਨੂੰ ਵਿਜੀਲੈਂਸ ਤੰਤਰ ਬਣਾਉਣ ਵਾਲੇ
ਦਿੱਲੀ ਦੇ ਇਸ਼ਾਰੇ ‘ਤੇ ਪੰਜਾਬ ਨੂੰ ਪਿਆਦਾ ਬਣ ਰਿਮੋਟ
ਕੰਟਰੋਲ ਨਾਲ ਚਲਵਾਉਣ ਵਾਲੇ
ਪੰਜਾਬ ਦੇ ਮਾਫੀਆ ਨੂੰ ਕਮਿਸ਼ਨਾਂ ਲੈ ਕੇ ਸੁਰੱਖਿਆ ਕਵਚ ਪਹਿਨਾਉਣ ਵਾਲੇ
ਪੰਜਾਬ ਦੇ ਕਰਜ਼ੇ ‘ਤੇ ਕਰਜ਼ਾ ਚੜ੍ਹਾਉਣ ਵਾਲੇ
ਸੈਂਟਰ ਸਰਕਾਰ ਨਾਲ ਸੌਦੇ ਕਰ ਪੰਜਾਬ ਨੂੰ ਗਿਰਵੀ ਰਖਾਉਣ ਵਾਲੇ
ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਕ ਮਨਸੂਬਿਆਂ ‘ਚ ਉਲਝਾਉਣ ਵਾਲੇ
ਝੂਠ ਵੇਚ ਕੇ ਫੋਕੇ ਐਲਾਨਾਂ ਦੇ ਪੁਲਿੰਦੇ ਬਣਾਉਣ ਵਾਲੇ
ਆਪਣੇ ਚਿਹਰੇ ‘ਤੇ ਲੱਗੀ ਧੂੜ ਨੂੰ ਸ਼ੀਸ਼ੇ ਦੀ ਧੂੜ ਸਮਝ ਕੇ ਮਿਟਾਉਣ ਵਾਲੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …