Breaking News
Home / ਪੰਜਾਬ / ‘ਆਪ’ ਵਿਧਾਇਕ ਅਮਿਤ ਰਤਨ ਅਤੇ ਪੀਏ ਰਸ਼ਿਮ ਗਰਗ ਖਿਲਾਫ਼ ਵਿਜੀਲੈਂਸ ਨੇ ਚਲਾਨ ਕੀਤਾ ਪੇਸ਼

‘ਆਪ’ ਵਿਧਾਇਕ ਅਮਿਤ ਰਤਨ ਅਤੇ ਪੀਏ ਰਸ਼ਿਮ ਗਰਗ ਖਿਲਾਫ਼ ਵਿਜੀਲੈਂਸ ਨੇ ਚਲਾਨ ਕੀਤਾ ਪੇਸ਼

ਵਿਜੀਲੈਂਸ ਦਾ ਦਾਅਵਾ : ਰਸ਼ਿਮ ਗਰਗ ਨੇ ਵਿਧਾਇਕ ਦੇ ਨਾਂ ’ਤੇ ਹੀ ਲਈ ਸੀ ਰਿਸ਼ਵਤ
ਬਠਿੰਡਾ/ਬਿਊਰੋ ਨਿਊਜ਼ : ਚਾਰ ਲੱਖ ਰੁਪਏ ਦੀ ਰਿਸ਼ਵਤ ਮਾਮਲੇ ’ਚ ਘਿਰੇ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀਏ ਰਸ਼ਿਮ ਗਰਗ ਖਿਲਾਫ਼ ਵਿਜੀਲੈਂਸ ਨੇ ਚਲਾਨ ਕੋਰਟ ’ਚ ਪੇਸ਼ ਕਰ ਦਿੱਤਾ ਹੈ। ਇਹ ਚਲਾਨ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7 ਏ ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ ਪੇਸ਼ ਕੀਤਾ ਗਿਆ ਹੈ। ਧਿਆਨ ਰਹੇ ਕਿ ਵਿਧਾਇਕ ਦੇ ਪੀਏ ਨੂੰ ਵਿਜੀਲੈਂਸ ਨੇ 2 ਮਹੀਨੇ ਪਹਿਲਾਂ 16 ਫਰਵਰੀ ਨੂੰ ਬਠਿੰਡਾ ਦੇ ਸਰਕਟ ਹਾਊਸ ’ਚ ਰੰਗੇ ਹੱਥੀਂ 4 ਲੱਖ ਰੁਪਏ ਦੇ ਨਾਲ ਗਿ੍ਰਫਤਾਰ ਕੀਤਾ ਸੀ। ਜਾਂਚ ’ਚ ਪਤਾ ਚੱਲਿਆ ਕਿ ਪੀਏ ਨੇ ਵਿਧਾਇਕ ਦੇ ਨਾਂ ’ਤੇ ਇਹ ਰਿਸ਼ਵਤ ਦੀ ਰਕਮ ਵਸੂਲ ਕੀਤੀ ਸੀ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਲ 2022-23 ਦੌਰਾਨ 15ਵੇਂ ਵਿੱਤ ਆਯੋਗ ਦੇ ਅਧੀਨ ਪਿੰਡ ਘੁੱਦਾ ਜ਼ਿਲ੍ਹਾ ਬਠਿੰਡਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ, ਜੋ ਕਿ ਪੰਚਾਇਤ ਨੂੰ ਜਾਰੀ ਕੀਤੀ ਜਾਣੀ ਸੀ। ਵਿਧਾਇਕ ਅਮਿਤ ਰਤਨ ਦੇ ਪ੍ਰਾਈਵੇਟ ਪੀਏ ਰਸ਼ਿਮ ਗਰਗ ਨੇ ਗ੍ਰਾਂਟ ਜਾਰੀ ਕਰਨ ਬਦਲੇ ਪਿੰਡ ਘੁੱਦਾ ਦੇ ਸਰਪੰਚ ਤੋਂ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ 16 ਫਰਵਰੀ 2023 ਨੂੰ ਵਿਧਾਇਕ ਦੇ ਪੀਏ ਨੂੰ ਗ੍ਰਾਂਟ ਜਾਰੀ ਕਰਨ ਬਦਲੇ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ ਸੀ।

 

Check Also

ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ

ਕਿਹਾ : 4 ਜੂਨ ਤੋਂ ਬਾਅਦ ਸੱਚਾਈ ਆ ਜਾਵੇਗੀ ਸਾਹਮਣੇ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਲੋਕ ਸਭਾ …