Breaking News
Home / ਪੰਜਾਬ / ਖਹਿਰਾ 2 ਅਗਸਤ ਨੂੰ ਬਠਿੰਡਾ ‘ਚ ਕਰਨਗੇ ਕਨਵੈਨਸ਼ਨ

ਖਹਿਰਾ 2 ਅਗਸਤ ਨੂੰ ਬਠਿੰਡਾ ‘ਚ ਕਰਨਗੇ ਕਨਵੈਨਸ਼ਨ

ਆਮ ਆਦਮੀ ਪਾਰਟੀ ਦਾ ਕਹਿਣਾ ਕਿ ਇਹ ਕਨਵੈਨਸ਼ਨ ਪਾਰਟੀ ਦੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੁੱਸ ਜਾਣ ਤੋਂ ਬਾਅਦ ਖਹਿਰਾ ਕਾਫੀ ਸਰਗਰਮ ਹੋ ਗਏ ਹਨ ਅਤੇ ਪਾਰਟੀ ਦੇ ਕੁਝ ਵਿਧਾਇਕ ਵੀ ਖਹਿਰਾ ਨਾਲ ਆ ਗਏ ਹਨ। ਖਹਿਰਾ 2 ਅਗਸਤ ਨੂੰ ਬਠਿੰਡਾ ਵਿਚ ਕਨਵੈਨਸ਼ਨ ਵੀ ਕਰ ਰਹੇ ਹਨ। ਲੰਘੇ ਕੱਲ੍ਹ ਐਤਵਾਰ ਨੂੰ ਖਹਿਰਾ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਿਚਕਾਰ ਮੀਟਿੰਗ ਵੀ ਹੋਈ। ਪਰ ਇਹ ਮੀਟਿੰਗ ਕਿਸੇ ਵੀ ਸਿੱਟੇ ‘ਤੇ ਨਹੀਂ ਪਹੁੰਚ ਸਕੀ। ਇਸ ਮੀਟਿੰਗ ਵਿਚ ਖਹਿਰਾ ਨਾਲ ਪਾਰਟੀ ਦੇ 7 ਵਿਧਾਇਕ ਵੀ ਹਾਜ਼ਰ ਸਨ। ਮੀਟਿੰਗ ਬੇਸਿੱਟਾ ਰਹਿਣ ਮਗਰੋਂ ਖਹਿਰਾ ਨੇ 2 ਅਗਸਤ ਨੂੰ ਬਠਿੰਡਾ ਵਿਚ ਕਨਵੈਨਸ਼ਨ ਦੇ ਐਲਾਨ ਨੂੰ ਬਰਕਰਾਰ ਰੱਖਦਿਆਂ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਲਈ ਪਹਿਰਾ ਦੇਣਗੇ। ਖਹਿਰਾ ਨੇ ਮੁਨੀਸ਼ ਸਿਸੋਦੀਆਂ ਨੂੰ ਵੀ ਕਨਵੈਸ਼ਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਦੂਜੇ ਪਾਸੇ ਪਾਰਟੀ ਦਾ ਕਹਿਣਾ ਹੈ ਕਿ ਖਹਿਰਾ ਦੀ ਬਠਿੰਡਾ ਵਿਚ ਹੋ ਰਹੀ ਕਨਵੈਨਸ਼ਨ ਪਾਰਟੀ ਦੀ ਕਨਵੈਸ਼ਨ ਨਹੀਂ ਹੈ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …