Breaking News
Home / ਹਫ਼ਤਾਵਾਰੀ ਫੇਰੀ / ਅਮੀਰਾਂ ਦੇ ਮਨ ਨੂੰ ਮੋਹ ਰਿਹਾ ਦੁਬਈ, ਮੰਗ ਵਧਣ ਨਾਲ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ 30 ਹਜ਼ਾਰ ਰੁਪਏ ਵਰਗ ਫੁੱਟ ਤੱਕ ਪਹੁੰਚੀਆਂ

ਅਮੀਰਾਂ ਦੇ ਮਨ ਨੂੰ ਮੋਹ ਰਿਹਾ ਦੁਬਈ, ਮੰਗ ਵਧਣ ਨਾਲ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ 30 ਹਜ਼ਾਰ ਰੁਪਏ ਵਰਗ ਫੁੱਟ ਤੱਕ ਪਹੁੰਚੀਆਂ

ਦੁਬਈ ਵਿਚ ਭਾਰਤੀਆਂ ਨੇ 7 ਸਾਲਾਂ ਵਿਚ ਖਰੀਦੀ 1.86 ਲੱਖ ਕਰੋੜ ਦੀ ਜਾਇਦਾਦ
ਨਵੀਂ ਦਿੱਲੀ : ਦੁਨੀਆ ਭਰ ਦੇ ਅਮੀਰਾਂ ਵਿਚ ਦੁਬਈ ‘ਚ ਜਾਇਦਾਦ ਖਰੀਦਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਭਾਰਤੀ ਵੀ ਪਿੱਛੇ ਨਹੀਂ ਹਨ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਦੁਬਈ ਵਿਚ ਅਪ੍ਰੈਲ 2015 ਤੋਂ ਮਾਰਚ 2022 ਦੇ ਵਿਚਕਾਰ 1.86 ਲੱਖ ਕਰੋੜ ਰੁਪਏ ਦੀ ਅਚੱਲ ਜਾਇਦਾਦ ਸਿਰਫ ਭਾਰਤੀ ਨਾਗਰਿਕਾਂ ਨੇ ਖਰੀਦੀ ਹੈ।
ਰਿਕਾਰਡ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੁਬਈ ਵਿਚ ਪ੍ਰਾਪਰਟੀ ਖਰੀਦਣ ਦਾ ਸ਼ੌਕ ਭਾਰਤੀਆਂ ਵਿਚ 2004 ਤੋਂ ਬਾਅਦ ਤੇਜ਼ੀ ਨਾਲ ਵਧਿਆ ਹੈ। ਇੱਥੇ ਜਾਇਦਾਦ ਖਰੀਦਣ ਵਾਲੇ ਬਾਹਰੀ ਦੇਸ਼ਾਂ ਦੇ ਨਾਗਰਿਕਾਂ ਦੀ ਸੰਖਿਆ ਵਿਚ ਭਾਰਤ ਦੇ ਵਿਅਕਤੀ ਬ੍ਰਿਟੇਨ ਅਤੇ ਰੂਸ ਤੋਂ ਬਾਅਦ ਤੀਜੇ ਸਥਾਨ ‘ਤੇ ਹਨ। ਇਸਦਾ ਕਾਰਨ ਇਕ ਖਾਸ ਨਿਯਮ ਵੀ ਹੈ, ਜਿਸ ਦੇ ਤਹਿਤ ਇੱਥੇ ਪ੍ਰਾਪਰਟੀ ਖਰੀਦਣ ਵਾਲਾ 10 ਸਾਲ ਤੱਕ ਬਿਨਾ ਵੀਜ਼ਾ ਵੀ ਰਹਿ ਸਕਦਾ ਹੈ।
ਕਰੋਨਾ ਕਾਲ ਤੋਂ ਬਾਅਦ 2022 ਵਿਚ ਦੁਬਈ ‘ਚ ਪ੍ਰਾਪਰਟੀ ਦੀ ਡਿਮਾਂਡ ਤੇਜ਼ੀ ਨਾਲ ਵਧੀ। ਰਿਹਾਇਸ਼ੀ ਪ੍ਰਾਪਰਟੀ ਦੀ ਕੀਮਤ 30 ਹਜ਼ਾਰ ਰੁਪਏ ਵਰਗ ਫੁੱਟ ਤੱਕ ਪਹੁੰਚ ਗਈ ਹੈ।
ਦੁਬਈ ਦੇ ਇਕ ਵੱਡੇ ਡਿਵੈਲਪਰ ਮੁਤਾਬਕ ਪਿਛਲੇ ਇਕ ਸਾਲ ਵਿਚ ਰੂਸ, ਯੂਕਰੇਨ ਅਤੇ ਬ੍ਰਿਟੇਨ ਦੇ ਅਮੀਰਾਂ ਦਾ ਰੁਖ ਦੁਬਈ ਵੱਲ ਹੋਇਆ ਹੈ। ਇਸਦਾ ਇਕ ਕਾਰਨ ਤਾਂ ਰੂਸ-ਯੂਕਰੇਨ ਯੁੱਧ ਵੀ ਹੋ ਸਕਦਾ ਹੈ। ਜਦਕਿ ਦੂਜਾ ਕਾਰਨ ਬ੍ਰਿਟੇਨ ਵਿਚ ਤੇਜ਼ੀ ਨਾਲ ਵਧੀਆਂ ਪ੍ਰਾਪਰਟੀ ਦੀ ਕੀਮਤਾਂ ਵੀ ਹਨ। ਦੁਬਈ ਵਿਚ ਪ੍ਰਾਪਰਟੀ ਦੀਆਂ ਕੀਮਤਾਂ ਯੂਰੋਪ ਦੇ ਮੁਕਾਬਲੇ ਧੀਮੀ ਗਤੀ ਨਾਲ ਵਧੀਆਂ ਹਨ।
ਅਹਿਮ ਗੱਲ : ਦੁਬਈ ਵਿਚ ਲਗਜ਼ਰੀ ਰਿਹਾਇਸ਼ੀ ਜਾਇਦਾਦ ਖਰੀਦਣ ਵਿਚ ਹੁਣ ਭਾਰਤੀ ਟੌਪ ‘ਤੇ
ਦੁਬਈ ਵਿਚ ਜਾਇਦਾਦ ਖਰੀਦਣ ਦੇ ਮਾਮਲੇ ਵਿਚ ਭਾਰਤੀ ਵੈਸੇ ਤਾਂ ਟੌਪ-5 ਵਿਚ ਪਿਛਲੇ 20 ਸਾਲਾਂ ਤੋਂ ਬਣੇ ਹੋਏ ਹਨ। ਪਰ, ਲਗਜ਼ਰੀ ਪ੍ਰਾਪਰਟੀ ਖਰੀਦਣ ਦੇ ਮਾਮਲੇ ਵਿਚ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ। ਰੀਅਲ ਅਸਟੇਟ ਦੇ ਲਗਜ਼ਰੀ ਸੈਗਮੈਂਟ ਦੀ ਇਕ ਵੱਡੀ ਡਿਵੈਲਪਰ ਕੰਪਨੀ ਦਾ ਕਹਿਣਾ ਹੈ ਕਿ ਇੱਥੇ ਉਹੀ ਭਾਰਤੀ ਰਹਿਣਾ ਚਾਹੁੰਦੇ ਹਨ, ਜੋ ਜ਼ਰੂਰਤ ਪੈਣ ‘ਤੇ ਕੁਝ ਘੰਟਿਆਂ ਵਿਚ ਭਾਰਤ ਆ-ਜਾ ਸਕਦੇ ਹੋਣ। ਯੂਰੋਪ-ਅਮਰੀਕਾ ਦੇ ਦੇਸ਼ਾਂ ਤੋਂ ਅਜਿਹਾ ਸੰਭਵ ਨਹੀਂ ਹੈ। ਰੀਅਲ ਅਸਟੇਟ ਸੈਕਟਰ ਵਿਚ ਨਿਵੇਸ਼ਕਾਂ ਦੀ ਸੰਖਿਆ ਸਿਰਫ ਇਕ ਸਾਲ ਵਿਚ ਹੀ 53 ਫੀਸਦੀ ਤੱਕ ਵਧੀ ਹੈ, ਜੋ ਕਿ ਇਕ ਰਿਕਾਰਡ ਹੈ।
ਦੁਬਈ ਦਾ ਪੂਰਾ ਫੋਕਸ ‘ਭਵਿੱਖ ਦੇ ਸ਼ਹਿਰ’ ਵਸਾਉਣ ‘ਤੇ
ਦੁਬਈ ਭੂਮੀ ਵਿਭਾਗ ਦੇ ਮਹਾਂਨਿਰਦੇਸ਼ਕ ਸੁਲਤਾਨ ਭੁੱਟੀ ਬਿਨ ਮੇਜਰੇਨ ਨੇ ਦੱਸਿਆ ਕਿ ਅਮੀਰਾਤ ਦੇ ਰੀਅਲ ਅਸਟੇਟ ਸੈਕਟਰ ਦਾ ਪੂਰਾ ਫੋਕਸ ਭਵਿੱਖ ਦੇ ਲਈ ਨਵੇਂ ਸ਼ਹਿਰ ਵਿਕਸਿਤ ਕਰਨ ‘ਤੇ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 2026 ਤੱਕ ਅਸੀਂ ਦੁਬਈ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਰਿਹਾਇਸ਼ੀ ਹੱਬ ਦੇ ਰੂਪ ਵਿਚ ਵਿਕਸਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ। 2022 ਵਿਚ ਅਮੀਰਾਤ ਵਿਚ ਪ੍ਰਾਪਰਟੀ ਦੇ ਕੁੱਲ 1,22,658 ਸੌਦੇ ਹੋਏ, ਜੋ 2021 ਤੋਂ 44.7 ਫੀਸਦੀ ਜ਼ਿਆਦਾ ਹੈ। 2033 ਤੱਕ ਦੁਬਈ ਦੀ ਅਰਥ ਵਿਵਸਥਾ ਦਾ ਆਕਾਰ ਦੁੱਗਣਾ ਕਰਨ ਦਾ ਟੀਚਾ ਹੈ। ਦੁਬਈ ਪ੍ਰਸ਼ਾਸਨ ਦੇ ਅਨੁਸਾਰ, ਰੀਅਲ ਅਸਟੇਟ ਸੈਕਟਰ ਦੇ ਲਈ 2040 ਦਾ ਮਾਸਟਰ ਪਲਾਨ ਬਣ ਚੁੱਕਾ ਹੈ। ਉਸਦੇ ਤਹਿਤ ਯੋਜਨਾਬੱਧ ਤਰੀਕੇ ਨਾਲ ਪ੍ਰਾਪਰਟੀ ਵਿਕਸਤ ਕੀਤੀ ਜਾ ਰਹੀ ਹੈ, ਤਾਂ ਕਿ ਭਵਿੱਖ ਵਿਚ ਰਿਹਾਇਸ਼ੀ ਸੈਕਟਰ ਦੀ ਗ੍ਰੋਥ ਤੇਜ਼ੀ ਨਾਲ ਵਧਦੀ ਰਹੇ। ਪ੍ਰਾਪਰਟੀ ‘ਤੇ ਸਭ ਤੋਂ ਘੱਟ ਟੈਕਸ ਵੀ ਆਕਰਸ਼ਣ ਦਾ ਕੇਂਦਰ ਬਣਿਆ ਰਹਿ ਸਕਦਾ ਹੈ।

 

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …