-11.5 C
Toronto
Friday, January 23, 2026
spot_img
Homeਪੰਜਾਬਸੁਖਜਿੰਦਰ ਰੰਧਾਵਾ ਦੀ ਸਖਤੀ ਤੋਂ ਬਾਅਦ ਕਾਂਗਰਸੀ ਵੀ ਵਾਪਸ ਕਰਨ ਲੱਗੇ ਕਰਜ਼ਾ

ਸੁਖਜਿੰਦਰ ਰੰਧਾਵਾ ਦੀ ਸਖਤੀ ਤੋਂ ਬਾਅਦ ਕਾਂਗਰਸੀ ਵੀ ਵਾਪਸ ਕਰਨ ਲੱਗੇ ਕਰਜ਼ਾ

ਕਾਂਗਰਸੀ ਆਗੂ ਰਮਨ ਭੱਲਾ ਨੇ 20 ਲੱਖ ਰੁਪਏ ਦੀ ਕੀਤੀ ਅਦਾਇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ‘ਤੇ ਕਾਰਵਾਈ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਰਮਨ ਭੱਲਾ ਨੇ 20 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ। ਚੇਤੇ ਰਹੇ ਕਿ ਸੁਖਜਿੰਦਰ ਰੰਧਾਵਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕਰਜ਼ੇ ਦੇ ਮਾਮਲੇ ਵਿਚ ਕਾਂਗਰਸੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮਾਝੇ ਦੇ ਕਾਂਗਰਸੀ ਆਗੂ ਰਮਨ ਭੱਲਾ ਨੇ ਪਠਾਨਕੋਟ ਪ੍ਰਾਇਮਰੀ ਕੋ-ਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮਟਿਡ ਨੂੰ ਚੈੱਕਾਂ ਜ਼ਰੀਏ 19 ਲੱਖ 97 ਹਜ਼ਾਰ 246 ਰੁਪਏ ਦੀ ਰਕਮ ਭੇਜ ਦਿੱਤੀ ਹੈ। ਇਸ ਸਬੰਧੀ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸੀ ਹੋਵੇ ਜਾਂ ਅਕਾਲੀ ਸਭ ਤੋਂ ਕਰਜ਼ ਦੇ ਪੈਸੇ ਵਾਪਸ ਲਵਾਂਗੇ। ਉਨ੍ਹਾਂ ਅਪੀਲ ਕੀਤੀ ਵੀ ਕੀਤੀ ਕਿ ਪੰਜਾਬ ਦੀ ਬਿਹਤਰੀ ਲਈ ਸਾਰੇ ਕਰਜ਼ ਦੇ ਪੈਸੇ ਵਾਪਸ ਕਰਨ। ਇਸ ਤੋਂ ਪਹਿਲਾਂ ਰੰਧਾਵਾ ਨੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ‘ਤੇ ਸਖ਼ਤੀ ਵਰਤੀ ਸੀ ਤੇ ਉਨ੍ਹਾਂ ਵੀ ਤਕਰੀਬਨ 80 ਲੱਖ ਰੁਪਏ ਦਾ ਕਰਜ਼ਾ ਵਾਪਸ ਕਰ ਦਿੱਤਾ ਸੀ।

RELATED ARTICLES
POPULAR POSTS