Breaking News
Home / ਪੰਜਾਬ / ਖੇਤੀ ਮਾਹਿਰਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ‘ਜੂਝਦਾ ਪੰਜਾਬ’ ਮੰਚ ਦਾ ਗਠਨ

ਖੇਤੀ ਮਾਹਿਰਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ‘ਜੂਝਦਾ ਪੰਜਾਬ’ ਮੰਚ ਦਾ ਗਠਨ

ਰਾਜਨੀਤਿਕ ਪਾਰਟੀਆਂ ਨੂੰ ਦਿੱਤਾ ਜਾਵੇਗਾ ਏਜੰਡਾ, ਜੋ ਸਹਿਮਤ ਨਹੀਂ ਹੋਵੇਗਾ ਉਸਦਾ ਕੀਤਾ ਜਾਵੇਗਾ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਲਾਕਾਰਾਂ, ਖੇਤੀ ਮਾਹਿਰਾਂ ਅਤੇ ਬੁੱਧੀਜੀਵੀਆਂ ਵੱਲੋਂ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ‘ਜੂਝਦਾ ਪੰਜਾਬ ਮੰਚ’ ਦਾ ਗਠਨ ਕੀਤਾ ਗਿਆ। ਇਸ ਮੰਚ ’ਚ ਪੰਜਾਬ ਦੇ ਕਲਾਕਾਰ, ਬੁੱਧੀਜੀਵੀ, ਪੱਤਰਕਾਰ, ਖੇਤੀ ਮਾਹਿਰ ਸ਼ਾਮਲ ਹਨ। ਜਿਨ੍ਹਾਂ ਵਿਚ ਬੱਬੂ ਮਾਨ, ਗੁਲ ਪਨਾਗ ਫ਼ਿਲਮ ਨਿਰਦੇਸ਼ਕ ਅਮਿਤੋਜ਼ ਮਾਨ, ਗਿਆਨੀ ਕੇਵਲ, ਖੇਤੀ ਮਾਹਿਰ ਦਵਿੰਦਰ ਸ਼ਰਮਾ, ਡਾ. ਬਲਵਿੰਦਰ ਸਿੰਘ ਸਿੱਧੂ, ਰਵਿੰਦਰ ਸ਼ਰਮਾ, ਪੱਤਰਕਾਰ ਸਰਬਜੀਤ ਧਾਲੀਵਾਲ, ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਪੱਤਰਕਾਰ ਹਮੀਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਰਣਜੀਤ ਬਾਵਾ, ਜੱਸ ਬਾਜਵਾ, ਰਮਨ ਇੰਦਰ ਕੌਰ ਭਾਟੀਆ ਦਾ ਨਾਂ ਸ਼ਾਮਲ ਹੈ। ਮੰਚ ਦੇ ਏਜੰਡੇ ’ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਹਿਲਾਵਾਂ ਨੂੰ 33 ਫੀਸਦੀ ਸੀਟਾਂ ਦੇਣ ਦਾ ਏਜੰਡਾ ਵੀ ਸ਼ਾਮਲ ਹੈ। ਫ਼ਿਲਮ ਨਿਰਦੇਸ਼ਕ ਅਮਿਤੋਜ਼ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਪਹਿਲਾਂ ਵੀ ਇਕ ਅੰਦੋਲਨ ਹੋਇਆ ਸੀ। ਇਕ ਸਰਕਾਰ ਚਲੀ ਗਈ, ਦੂਜੀ ਆ ਗਈ ਪ੍ਰੰਤੂ ਪਾਲਿਸੀਆਂ ਉਹ ਹੀ ਰਹੀਆਂ। ਅਮਿਤੋਜ਼ ਮਾਨ ਨੇ ਕਿਹਾ ਕਿ ਮੰਚ ਦਾ ਉਦੇਸ਼ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ ਅਤੇ ਨਾ ਹੀ ਰਾਜਨੀਤੀ ਕਰਨਾ ਹੈ। ਉਨ੍ਹਾਂ ਕਿਹਾ ਕਿ ਮੰਚ ਵੱਲੋਂ ਇਕ ਏਜੰਡਾ ਲਿਆਂਦਾ ਗਿਆ ਹੈ ਜੋ ਪਾਰਟੀ ਵੀ ਇਸ ਏਜੰਡੇ ਨੂੰ ਲਾਗੂ ਨਹੀਂ ਕਰੇਗੀ ਉਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਮੰਚ ਦਾ ਕੋਈ ਵੀ ਮੈਂਬਰ ਰਾਜਨੀਤੀ ਨਹੀਂ ਕਰੇਗਾ ਅਤੇ ਨਾ ਹੀ ਚੋਣ ਲੜੇਗਾ। ਉਨ੍ਹਾਂ ਕਿਹਾ ਕਿ ਬੱਬੂ ਮਾਨ, ਗੁਲ ਪਨਾਗ, ਹਮੀਰ ਸਿੰਘ, ਦੀਪਕ ਸ਼ਰਮਾ ਚਨਾਰਥਲ ਆਦਿ ਸਾਡੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਅਹੁਦੇ ਦੀ ਜ਼ਰੂਰਤ ਨਹੀਂ ਹੈ ਬਲਕਿ ਉਹ ਪੰਜਾਬ ਨੂੰ ਬਚਾਉਣ ਲਈ ਰਸਤਾ ਤਿਆਰ ਕਰ ਰਹੇ ਹਨ, ਜਿਸ ’ਤੇ ਅੱਜ ਨਿੱਠ ਕੇ ਚਰਚਾ ਕੀਤੀ ਗਈ। ਇਸ ਮੌਕੇ ਬੋਲਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਐਸਜੀਪੀਸੀ ਇਕ ਬਹੁਤ ਪ੍ਰਭਾਵਸ਼ਾਲੀ ਸੰਸਥਾ ਹੈ ਪ੍ਰੰਤੂ ਇਸ ’ਚ ਕੁੱਝ ਤਬਦੀਲੀਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਸਦਾ ਹੀ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਕਿਸਾਨ ਅੰਦੋਲਨ ਨੇ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਨਵੀਂ ਤਾਕਤ ਦਿੱਤੀ ਹੈ।

Check Also

ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਖਾਲੀ ਕਰਨਾ ਪਵੇਗਾ ਸਰਕਾਰੀ ਮਕਾਨ

ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤਾ ਹੁਕਮ, ਦੋਵੇਂ ਆਗੂ ਵਿਧਾਇਕੀ ਤੋਂ ਦੇ ਚੁੱਕੇ ਹਨ ਅਸਤੀਫ਼ਾ …