ਅਟਾਰੀ ਸਰਹੱਦ ’ਤੇ ਹੋਣ ਵਾਲੀ ‘ਰਿਟਰੀਟ ਸੈਰੇਮਨੀ’ ਦਾ ਸਮਾਂ ਬਦਲਿਆ September 16, 2023 ਅਟਾਰੀ ਸਰਹੱਦ ’ਤੇ ਹੋਣ ਵਾਲੀ ‘ਰਿਟਰੀਟ ਸੈਰੇਮਨੀ’ ਦਾ ਸਮਾਂ ਬਦਲਿਆ ਮੌਸਮ ’ਚ ਹੋਏ ਬਦਲਾਅ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ ਸਥਿਤ ਸਾਂਝੀ ਚੈਕਪੋਸਟ ਅਟਾਰੀ ’ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਅੰਮਿ੍ਰਤਸਰ ਦੇ ਅਟਾਰੀ ਬਾਰਡਰ ’ਤੇ ਹੁਣ ਰਿਟਰੀਟ ਸੈਰੇਮਨੀ ਸ਼ਾਮ 6 ਵਜੇ ਦੀ ਬਜਾਏ 5. 30 ਵਜੇ ਹੋਇਆ ਕਰੇਗੀ। ਇਹ ਸਮਾਂ 16 ਸਤੰਬਰ ਭਾਵ ਅੱਜ ਤੋਂ ਬਦਲ ਗਿਆ ਹੈ। ਇਸ ਸਬੰਧੀ ਜਾਣਕਾਰੀ ਬੀਐਸਐਫ ਦੀ 136 ਬਟਾਲੀਅਨ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਢਾਈ ਤੋਂ 3 ਲੱਖ ਦੇ ਕਰੀਬ ਸੈਲਾਨੀ ਗਰੂ ਕੀ ਨਗਰ ਸ੍ਰੀ ਅੰਮਿ੍ਰਤਸਰ ਵਿਖੇ ਆਉਂਦੇ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਸੈਲਾਨੀ ਸ਼ਾਮ ਨੂੰ ਭਾਰਤ-ਪਾਕਿਸਤਾਨ ਦੀ ਸਾਂਝੀ ਚੈਕਪੋਸਟ ’ਤੇ ਰਿਟਰੀਟ ਸੈਰੇਮਨੀ ਦੇਖਣ ਲਈ ਆਉਂਦੇ ਹਨ। ਧਿਆਨ ਰਹੇ ਕਿ ਪਾਕਿਸਤਾਨੀ ਰੇਂਜਰਾਂ ਦੇ ਨਾਲ ਭਾਰਤ ਦੇ ਬੀਐਸਐਫ ਦੇ ਜਵਾਨ ਵੀ ਇਸ ਮੌਕੇ ਹੋਣ ਵਾਲੀ ਪਰੇਡ ਵਿਚ ਹਿੱਸਾ ਲੈਂਦੇ ਹਨ। ਅੰਮਿ੍ਰਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚ ਆਯੋਜਿਤ ਹੋਣ ਵਾਲੀ ਇਸ ਰਿਟਰੀਟ ਸੈਰੇਮਨੀ ਸਮਾਰੋਹ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੀ ਵੱਡੀ ਗਿਣਤੀ ਵਿਚ ਸੈਲਾਨੀ ਪੁੱਜਦੇ ਹਨ। ਰਿਟਰੀਟ ਸੈਰੇਮਨੀ ਦਾ ਸਮਾਂ ਬਦਲਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬਦਲਿਆ ਗਿਆ ਹੈ। 2023-09-16 Parvasi Chandigarh Share Facebook Twitter Google + Stumbleupon LinkedIn Pinterest