8.6 C
Toronto
Friday, September 25, 2026
spot_img
Homeਪੰਜਾਬਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ

ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ

ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ‘ਯਾਰੀ ਜੱਟ ਦੀ’ ਫਿਲਮ ਨਾਲ ਸ਼ੇਰਾ ਦੀ ਬਣੀ ਸੀ ਪਹਿਚਾਣ
ਜਗਰਾਉਂ/ਬਿਊਰੋ ਨਿਊਜ਼
ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅਫ਼ਰੀਕੀ ਮੁਲਕ ਯੁਗਾਂਡਾ ‘ਚ ਅੰਤਿਮ ਸਾਹ ਲਿਆ। ਧਿਆਨ ਰਹੇ ਕਿ ਉਹ 17 ਅਪ੍ਰੈਲ ਨੂੰ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਹੁਣ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸ਼ੇਰਾ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ‘ਚ ਸਹਿਯੋਗ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ ‘ਯਾਰੀ ਜੱਟ ਦੀ’ ਸੀ, ਜੋ ਵਰਿੰਦਰ ਨਾਲ ਸੀ ਅਤੇ ਇਹ ਫ਼ਿਲਮ ਜਿੱਥੇ ਸੁਪਰ ਡੁਪਰ ਹਿੱਟ ਹੋਈ ਸੀ, ਉੱਥੇ ਸ਼ੇਰੇ ਦੇ ਦੇਸੀ ਜੱਟ ਦੇ ਰੋਲ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ ।

 

RELATED ARTICLES
POPULAR POSTS