ਹੈਦਰਾਬਾਦ ਵਿਚ ਅੱਠ ਸ਼ੇਰਾਂ ਨੂੰ ਕਰੋਨਾ ਹੋਣ ਤੋਂ ਬਾਅਦ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਹੈਦਰਾਬਾਦ ਦੇ ਚਿੜੀਆ ਘਰ ਵਿਚ ਅੱਠ ਸ਼ੇਰ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। ਇਹ ਖਬਰ ਮਿਲਣ ਤੋਂ ਬਾਅਦ ਜ਼ੀਰਕਪੁਰ ਨੇੜੇ ਛੱਤਬੀੜ ਚਿੜੀਆ ਘਰ ਵੀ 15 ਮਈ ਤੱਕ ਬੰਦ ਕਰ ਦਿੱਤਾ ਗਿਆ। ਇਸਦੀ ਪੁਸ਼ਟੀ ਛੱਤਬੀੜ ਚਿੜੀਆ ਘਰ ਦੇ ਨਵੇਂ ਡਾਇਰੈਕਟਰ ਨਰੇਸ਼ ਮਹਾਜਨ ਨੇ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਜਾਨਵਰਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਰਕਾਰ ਦੇ ਕਹਿਣ ‘ਤੇ 15 ਮਈ ਤੱਕ ਚਿੜੀਆ ਘਰ ਬੰਦ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਸ਼ਾਇਦ ਦੇਸ਼ ਵਿਚ ਪਹਿਲੀ ਵਾਰ ਹੈਦਰਾਬਾਦ ਦੇ ਨਹਿਰੂ ਜੂਲੋਜਿਕਲ ਪਾਰਕ ਵਿਚ ਏਸ਼ੀਆਈ ਸ਼ੇਰ ਕਰੋਨਾ ਪ੍ਰਭਾਵਿਤ ਪਾਏ ਗਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਨਿਊਯਾਰਕ ਦੇ ਇਕ ਜੂ ਵਿਚ ਟਾਈਗਰ ਅਤੇ ਸ਼ੇਰ ਕਰੋਨਾ ਪਾਜ਼ੇਟਿਵ ਹੋ ਗਏ ਸਨ।