19.3 C
Toronto
Friday, September 12, 2025
spot_img
Homeਪੰਜਾਬਕਪਿਲ ਸ਼ਰਮਾ ਤੇ ਗਿੰਨੀ ਚਤਰਥ ਵਿਆਹ ਦੇ ਬੰਧਨ ਵਿਚ ਬੱਝੇ

ਕਪਿਲ ਸ਼ਰਮਾ ਤੇ ਗਿੰਨੀ ਚਤਰਥ ਵਿਆਹ ਦੇ ਬੰਧਨ ਵਿਚ ਬੱਝੇ

ਜਲੰਧਰ/ਬਿਊਰੋ ਨਿਊਜ਼
‘ਕਾਮੇਡੀ ਕਿੰਗ’ ਵਜੋਂ ਜਾਣੇ ਜਾਂਦੇ ਕਪਿਲ ਸ਼ਰਮਾ ਬੁੱਧਵਾਰ ਨੂੰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਕੌਮੀ ਮਾਰਗ ‘ਤੇ ਸਥਿਤ ਕਲੱਬ ਕਬਾਨਾ ਵਿਚ ਹੋਏ ਵਿਆਹ ਸਮਾਗਮ ਮੌਕੇ ਕਪਿਲ ਤੇ ਗਿੰਨੀ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਬੰਧਨ ਵਿਚ ਬੱਝੇ। ਕਪਿਲ ਦੀ ਪਹਿਲੀ ਬਾਲੀਵੁੱਡ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਦਾ ਨਿਰਦੇਸ਼ਨ ਕਰਨ ਵਾਲੇ ਅੱਬਾਸ-ਮਸਤਾਨ ਨੇ ਵੀ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਲੰਘੇ ਕਈ ਦਿਨਾਂ ਤੋਂ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਨਵ-ਵਿਆਹੇ ਜੋੜੇ ਦੇ ਮਹਿਮਾਨਾਂ ਵਿਚ ਸ਼ਾਮਲ ਹੋਣ ਲਈ ਦਾਖ਼ਲਾ 200 ਫੁੱਟ ਦੀ ਸੁਰੰਗ ਰਾਹੀਂ ਬਣਾਇਆ ਗਿਆ ਸੀ ਤੇ ਇਸ ਨੂੰ ਉਚੇਚੇ ਤੌਰ ‘ਤੇ ਤਿਆਰ ਕੀਤਾ ਗਿਆ ਸੀ। ਇਸ ਮੌਕੇ ਗਾਇਕ ਗੁਰਦਾਸ ਮਾਨ ਨੇ ਵੀ ਪੇਸ਼ਕਾਰੀ ਦਿੱਤੀ। ਵਿਆਹ ਵਿਚ 350 ਤੋਂ ਵੱਧ ਕਿਸਮਾਂ ਦੇ ਪਕਵਾਨ ਪਰੋਸੇ ਗਏ। ਇਸ ਮੌਕੇ ਖਿੱਚ ਦਾ ਕੇਂਦਰ ‘ਲਾਈਵ ਕਿਚਨ’ ਰਿਹਾ, ਜਿੱਥੇ ਮਹਿਮਾਨਾਂ ਨਾਲ ਗੱਲਾਂ ਕਰਦਿਆਂ-ਕਰਦਿਆਂ ਮੌਕੇ ‘ਤੇ ਤਿਆਰ ਕਰਕੇ ਪਕਵਾਨਾਂ ਨੂੰ ਪਲੇਟਾਂ ਵਿਚ ਰੱਖਿਆ ਜਾ ਰਿਹਾ ਸੀ। ਇਸ ਮੌਕੇ ਇਟਾਲੀਅਨ, ਚਾਇਨੀਜ਼, ਜਪਾਨੀ, ਹੈਦਰਾਬਾਦੀ ਬਰਿਆਨੀ, ਦੱਖਣ ਭਾਰਤੀ ਤੇ ਕਸ਼ਮੀਰੀ ਖਾਣੇ ਪਰੋਸੇ ਗਏ। ਵਿਆਹ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਸੱਦਾ ਕਾਰਡ ‘ਤੇ ਲੱਗੇ ਬਾਰ ਕੋਡ ਸਕੈਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ। ਸੁਰੱਖਿਆ ਪ੍ਰਬੰਧਾਂ ਲਈ 200 ਬਾਊਂਸਰ ਲਾਏ ਗਏ ਸਨ ਅਤੇ 50 ਲੜਕੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗਿੰਨੀ ਦੀ ਕਪਿਲ ਨਾਲ ਮੁਲਾਕਾਤ ਇੱਥੋਂ ਦੇ ਐੱਚਐਮਵੀ ਕਾਲਜ ਵਿਚ 10 ਕੁ ਸਾਲ ਪਹਿਲਾਂ ਹੋਈ ਸੀ। ਕਪਿਲ ਸ਼ਰਮਾ ਉੱਥੇ ਥੀਏਟਰ ਕਲਾ ਸਿਖਾਉਣ ਲਈ ਆਉਂਦੇ ਸਨ। ਗਿੰਨੀ ਨੇ ਐਮਬੀਏ (ਫਾਈਨਾਂਸ) ਕੀਤੀ ਹੋਈ ਹੈ ਤੇ ਉਸ ਦਾ ਪਰਿਵਾਰ ਕਪੂਰਥਲਾ ਰੋਡ ਦੇ ਹਰਦੇਵ ਨਗਰ ਵਿਚ ਰਹਿੰਦਾ ਹੈ।

RELATED ARTICLES
POPULAR POSTS