ਪ੍ਰਧਾਨ ਮੰਤਰੀ ਆਪਣੇ ਕੱਪੜਿਆਂ ਅਤੇ ਸਟਾਇਲ ਦੇ ਲਈ ਮਸ਼ਹੂਰ ਹਨ। ਇਸੇ ਕਾਰਨ ਇਕ ਗੁਜਰਾਤੀ ਵਪਾਰੀ ਵੱਲੋਂ ਗਿਫ਼ਟ ਵਜੋਂ ਦਿੱਤੇ ਗਏ 10 ਲੱਖ ਦੇ ਸੂਟ ਨੂੰ ਵਿਰੋਧੀ ਧਿਰ ਨੇ ਮੁੱਦਾ ਬਣਾਇਆ। ਹੁਣ ਜਲੰਧਰ ਦੇ ਪੀਏਪੀ ਗਰਾਊਂਡ ‘ਚ ਉਨ੍ਹਾਂ ਦੇ ਹੇਅਰ ਸਟਾਇਲ ਨੂੰ ਲੈ ਕੇ ਸੰਜੀਦਗੀ ਚਰਚਾ ‘ਚ ਰਹੀ। ਦਰਅਸਲ ਮੋਦੀ ਦਾ ਸਵਾਗਤ ਕਰਨ ਦੇ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਮੋਦੀ ਨੂੰ ਦਸਤਾਰ ਸਜਾਈ ਪ੍ਰੰਤੂ ਦੋ ਮਿੰਟ ਬਾਅਦ ਹੀ ਨਰਿੰਦਰ ਮੋਦੀ ਨੇ ਦਸਤਾਰ ਉਤਾਰ ਕੇ ਆਪਣੇ ਸਕਿਓਰਿਟੀ ਗਾਰਡ ਨੂੰ ਦੇ ਦਿੱਤੀ ਅਤੇ ਆਪਣੇ ਵਾਲ਼ ਠੀਕ ਕਰਨ ਲੱਗੇ।
ਦਸਤਾਰ : ਪੰਜਾਬ ਦੀ ਆਨ-ਬਾਨ-ਸ਼ਾਨ। ਗੌਰਵ ਦਾ ਪ੍ਰਤੀਕ : ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਸਤਾਰ ਸਜਾਈ ਗਈ। ਸਜਾਈ ਗਈ ਦਸਤਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਮਿੰਟ ਬਾਅਦ ਹੀ ਆਪਣੇ ਸਕਿਓਰਿਟੀ ਗਾਰਡ ਨੂੰ ਦੇ ਦਿੱਤਾ। ਨੇਤਾ ਬਦਲੇ : ਕੰਮ ਉਹੀ। ਸ਼ਨੀਵਾਰ ਨੂੰ ਫਿਲੌਰ ‘ਚ ਕਾਂਗਰਸ ਦੀ ਰੈਲੀ ‘ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੁਝ ਇਸ ਤਰ੍ਹਾਂ ਹੀ ਕੀਤਾ। ਉਨ੍ਹਾਂ ਨੂੰ ਦਸਤਾਰ ਸਜਾਈ ਗਈ ਅਤੇ ਸਜਾਈ ਗਈ ਦਸਤਾਰ ਰਾਹੁਲ ਗਾਂਧੀ ਸਿਰਫ਼ 15 ਸੈਕਿੰਡ ਹੀ ਰੱਖ ਸਕੇ। ਸਿੱਖ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਦਸਤਾਰ ਦਾ ਨਿਰਾਦਰ ਅਫ਼ਸੋਸਨਾਕ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …