ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਲੈਕਸਿੰਗਟਨ, ਕੈਂਟੁਕੀ ਵਿੱਚ ਰਿਚਮੌਂਡ ਰੋਡ ਬੈਪਟਿਸਟ ਚਰਚ ਵਿਖੇ ਹੋਈ ਗੋਲੀਬਾਰੀ ਵਿੱਚ 2 ਔਰਤਾਂ ਦੀ ਮੌਤ ਹੋਣ ਤੇ 2 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਹਵਾਈ ਅੱਡੇ ਨੇੜੇ ਇੱਕ ਵਿਅਕਤੀ ਵੱਲੋਂ ਇੱਕ ਸੁਰੱਖਿਆ ਜਵਾਨ ਉਪਰ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਅਫਸਰਾਂ ਨੇ ਉਸਦਾ ਪਿੱਛਾ ਕੀਤਾ। ਲੈਕਸਿੰਗਟਨ ਪੁਲਿਸ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਰਿਚਮੌਂਡ ਰੋਡ ਬੈਪਟਿਸਟ ਚਰਚ ਵਿੱਖੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਮਾਰਿਆ ਗਿਆ ਜਦ ਕਿ ਮਰਨ ਤੋਂ ਪਹਿਲਾਂ ਉਸ ਵੱਲੋਂ ਕੀਤੀ ਗੋਲੀਬਾਰੀ ਵਿੱਚ 2 ਔਰਤਾਂ ਦੀ ਮੌਤ ਹੋ ਗਈ। ਹਮਲਾਵਰ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਔਰਤਾਂ ਦੀ ਪਛਾਣ ਕ੍ਰਿਸ਼ਟੀਨਾ ਕੋਮਬਸ (34) ਤੇ ਬੈਵਰਲੀ ਗੁਮ (72) ਵਜੋਂ ਹੋਈ ਹੈ। ਜ਼ਖਮੀਆਂ ਵਿੱਚੋਂ ਇਕ ਦੀ ਹਾਲਤ ਨਾਜ਼ੁਕ ਹੈ ਜਦ ਕਿ ਦੂਸਰੇ ਵਿਅਕਤੀ ਤੇ ਸੁਰੱਖਿਆ ਜਵਾਨ ਦੀ ਹਾਲਤ ਸਥਿਰ ਹੈ।
Check Also
ਦਰਾਮਦ-ਬਰਾਮਦ ਘੁਟਾਲੇ ਵਿੱਚ ਭਗੌੜੀ ਭਾਰਤੀ ਮੋਨਿਕਾ ਕਪੂਰ ਨੂੰ ਕੀਤਾ ਭਾਰਤ ਹਵਾਲੇ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : 2002 ਵਿਚ ਦਰਾਮਦ-ਬਰਾਮਦ ਘੁਟਾਲੇ ਸਬੰਧੀ ਦਾਇਰ ਇਕ ਮਾਮਲੇ ਵਿੱਚ ਭਗੌੜੀ ਭਾਰਤੀ …