Breaking News
Home / ਦੁਨੀਆ / ਬਿ੍ਰਟੇਨ ’ਚ ਭਾਰਤੀਆਂ ਸਾਹਮਣੇ ਰਾਹੁਲ ਗਾਂਧੀ ਦਾ ਭਾਸ਼ਣ

ਬਿ੍ਰਟੇਨ ’ਚ ਭਾਰਤੀਆਂ ਸਾਹਮਣੇ ਰਾਹੁਲ ਗਾਂਧੀ ਦਾ ਭਾਸ਼ਣ

ਕਿਹਾ : ਭਾਰਤੀ ਸੰਸਦ ਵਿਚ ਚੀਨੀ ਘੁਸਪੈਠ ਦਾ ਮੁੱਦਾ ਉਠਾਉਣ ਦੀ ਵੀ ਇਜ਼ਾਜਤ ਨਹੀਂ
ਲੰਡਨ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਬਿ੍ਰਟੇਨ ਵਿਚ ਚੀਨ ਦਾ ਮੁੱਦਾ ਉਠਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ਨੂੰ ਸਿਆਸੀ ਤੌਰ ’ਤੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਚੀਨੀ ਫੌਜੀਆਂ ਦੀ ਭਾਰਤ ਵਿਚ ਘੁਸਪੈਠ ਦਾ ਮੁੱਦਾ ਉਠਾਉਣ ਦੀ ਇਜ਼ਾਜਤ ਨਹੀਂ ਹੈ। ਰਾਹੁਲ ਲੰਡਨ ਦੇ ਹਾਊਂਸਲੋ ਵਿਚ ਕਰੀਬ 1500 ਭਾਰਤੀਆਂ ਦੀ ਹਾਜ਼ਰੀ ਵਿਚ ਭਾਸ਼ਣ ਦੇ ਰਹੇ ਸਨ। ਇਸ ਤੋਂ ਪਹਿਲਾਂ ਰਾਹੁਲ ਨੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਇੰਡੀਆ ਇਨਸਾਈਟਸ ਪ੍ਰੋਗਰਾਮ ਵਿਚ ਕਿਹਾ ਕਿ ਭਾਰਤ ਨੂੰ ਚੀਨ ਤੋਂ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਇਹ ਬਾਰਡਰ ਬਹੁਤ ਜ਼ਿਆਦਾ ਐਕਟਿਵ ਅਤੇ ਐਗਰੈਸਿਵ ਹੈ। ਸੱਤ ਦਿਨ ਦੇ ਵਿਦੇਸ਼ ਦੌਰੇ ’ਤੇ ਗਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਰਤ ਦੀ ਮੋਦੀ ਸਰਕਾਰ ਦੀ ਖੁੱਲ੍ਹੇ ਮੰਚ ’ਤੇ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਜੋ ਵੀ ਵਿਅਕਤੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ’ਤੇ ਸਵਾਲ ਚੁੱਕਦਾ ਹੈ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਸੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬੀਬੀਸੀ ਨਾਲ ਹੋਇਆ ਹੈ। ਧਿਆਨ ਰਹੇ ਕਿ ਰਾਹੁਲ ਗਾਂਧੀ ਆਪਣੇ 7 ਦਿਨ ਦੇ ਇੰਗਲੈਂਡ ਦੌਰੇ ’ਤੇ ਪਹੁੰਚੇ ਹੇਏ ਹਨ ਅਤੇ ਉਹ 7 ਮਾਰਚ ਨੂੰ ਵਾਪਸ ਭਾਰਤ ਪਰਤਣਗੇ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …