ਭਾਰਤ ‘ਚ ਹਾਲੇ ਵੀ 28 ਲੱਖ ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ
ਦੁਬਈ/ਬਿਊਰੋ ਨਿਊਜ਼
ਸੰਯੁਕਤ ਅਰਬ ਅਮੀਰਾਤ ਵਿੱਚ ਬੁਰਜ ਖਲੀਫ਼ਾ ਸਮੇਤ ਪ੍ਰਸਿੱਧ ਇਤਿਹਾਸਕ ਥਾਵਾਂ ਨੂੰ ਕੋਵਿਡ-19 ਖਿਲਾਫ ਭਾਰਤ ਦੀ ਜੰਗ ਵਿੱਚ ਮੁਲਕ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਭਾਰਤ ਵਿੱਚ 28 ਲੱਖ ਤੋਂ ਵਧ ਵਿਅਕਤੀ ਹਾਲੇ ਵੀ ਕਰੋਨਾ ਤੋ ਪੀੜਤ ਹਨ। ਦੁਬਈ ਵਿੱਚ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਦਾ ਮੁੱਖ ਦਫ਼ਤਰ ਅਤੇ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਨੂੰ ਕੋਵਿਡ-19 ਦੀ ਦੂਜੀ ਲਹਿਰ ਖਿਲਾਫ ਭਾਰਤ ਨਾਲ ਇਕਜੁਟਤਾ ਪ੍ਰਗਟਾਉਣ ਲਈ ਭਾਰਤੀ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਯੂਏਈ ਵਿਚਲੇ ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ, ”ਕੋਵਿਡ-19 ਖਿਲਾਫ਼ ਜੰਗ ਲੜ ਰਹੇ ਭਾਰਤ ਨੂੰ ਉਸਦਾ ਦੋਸਤ ਯੂਏਈ ਸ਼ੁਭ ਕਾਮਨਾਵਾਂ ਭੇਜਦਾ ਹੈ। ਆਪਣਾ ਸਮਰਥਨ ਪ੍ਰਦਰਸ਼ਿਤ ਕਰਨ ਲਈ ਦੁਬਈ ਵਿੱਚ ਚਮਕਦੇ ਬੁਰਜ ਖਲੀਫ਼ਾ ਨੂੰ ਭਾਰਤ ਦੇ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਹੈ।” ਸਫਾਰਤਖ਼ਾਨੇ ਨੇ ਬੁਰਜ ਖਲੀਫ਼ਾ ਦਾ ਇਕ ਵੀਡੀਓ ਵੀ ਟਵੀਟ ਕੀਤਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …