-1.3 C
Toronto
Sunday, November 9, 2025
spot_img
Homeਦੁਨੀਆਬਾਸਕਟਬਾਲ ਖਿਡਾਰੀ ਕੋਬੇ ਦੀ ਹੈਲੀਕਾਪਟਰ ਹਾਦਸੇ ਦੌਰਾਨ ਮੌਤ

ਬਾਸਕਟਬਾਲ ਖਿਡਾਰੀ ਕੋਬੇ ਦੀ ਹੈਲੀਕਾਪਟਰ ਹਾਦਸੇ ਦੌਰਾਨ ਮੌਤ

ਲਾਸ ਏਂਜਲਸ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਉੱਘੇ ਖਿਡਾਰੀ ਕੋਬੇ ਬਰਾਇੰਟ ਦੀ ਐਤਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਪੂਰਾ ਖੇਡ ਜਗਤ, ਮੀਡੀਆ ਅਤੇ ਹਾਲੀਵੁੱਡ ਸਦਮੇ ਵਿੱਚ ਹਨ। ਇਸ ਹਾਦਸੇ ਵਿੱਚ ਉਸ ਦੀ 13 ਸਾਲ ਦੀ ਧੀ ਅਤੇ ਹੈਲੀਕਾਪਟਰ ‘ਚ ਸਵਾਰ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ।
ਬਰਾਇੰਟ 41 ਸਾਲ ਦਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਅਦਾਕਾਰ ਵਿਨ ਡੀਜ਼ਲ, ਡਵੈਨ ਜੌਨਸਨ (ਰੌਕ), ਗਾਇਕ ਜਸਟਿਨ ਬੀਬਰ ਤੋਂ ਇਲਾਵਾ ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਕ੍ਰਿਕਟਰ ਸਚਿਨ ਤੇਂਦੁਲਕਰ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਹਾਲੀਵੁੱਡ ਵਿੱਚੋਂ ਸੈਮੂਅਲ ਐੱਲ ਜੈਕਸਨ, ਲਿਓਨਾਰਡੋ ਡੀਕੈਪਰੀਓ, ਜੌਹਨ ਲੀਜ਼ੈਂਡ ਆਦਿ ਨੇ ਸ਼ੋਕ ਪ੍ਰਗਟਾਇਆ ਹੈ। ਇਹ ਹੈਲੀਕਾਪਟਰ ਸਿਕਰੋਸਕੀ ਐੱਸ-76 ਧੁੰਦ ਕਾਰਨ ਪੱਛਮੀ ਲਾਸ ਏਂਜਲਸ ਦੇ ਕੈਲਾਬਾਸਾਸ ਵਿੱਚ ਪਹਾੜੀਆਂ ਨਾਲ ਟਕਰਾ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਲਾਸ ਏਂਜਲਸ ਕਾਊਂਟੀ ਦੇ ਸ਼ੈਰਿਫ਼ ਅਲੈਕਸ ਵਿਲੇਨੀਵਾ ਨੇ ਕਿਹਾ, ”ਕੋਈ ਵੀ ਨਹੀਂ ਬਚਿਆ। ਏਅਰਕਰਾਫ਼ਟ ਵਿੱਚ ਪਾਇਲਟ ਸਣੇ ਨੌਂ ਜਣੇ ਸਵਾਰ ਸਨ।” ਪੰਜ ਵਾਰ ਦੇ ਐੱਨਬੀਏ ਚੈਂਪੀਅਨ ਅਤੇ ਦੋ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਬਰਾਇੰਟ ਨੂੰ ਇਤਿਹਾਸ ਵਿੱਚ ਸਦਾਬਹਾਰ ਮਹਾਨ ਬਾਸਕਟਬਾਲ ਖਿਡਾਰੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਲਾਸ ਏਂਜਲਸ ਲੇਕਰਜ਼ ਵੱਲੋਂ ਆਪਣੇ ਦੋ ਦਹਾਕਿਆਂ ਦੇ ਕਰੀਅਰ ਦੌਰਾਨ ਉਹ ਇਸ ਖੇਡ ਦਾ ਚਿਹਰਾ ਬਣ ਕੇ ਉਭਰਿਆ ਸੀ।

RELATED ARTICLES
POPULAR POSTS