Breaking News
Home / ਕੈਨੇਡਾ / Front / ਅਮਰੀਕਾ ’ਚ ਸੂਰਜ ਗ੍ਰਹਿਣ -ਦਿਨੇ ਹੀ ਹੋ ਗਿਆ ਸੀ ਹਨੇਰਾ

ਅਮਰੀਕਾ ’ਚ ਸੂਰਜ ਗ੍ਰਹਿਣ -ਦਿਨੇ ਹੀ ਹੋ ਗਿਆ ਸੀ ਹਨੇਰਾ

ਵੱਖ-ਵੱਖ ਦੇਸ਼ਾਂ ਤੋਂ 50 ਲੱਖ ਤੋਂ ਜ਼ਿਆਦਾ ਵਿਅਕਤੀ ਸੂਰਜ ਗ੍ਰਹਿਣ ਦੇਖਣ ਲਈ ਅਮਰੀਕਾ ਪਹੁੰਚੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਮੈਕਸੀਕੋ ਵਿਚ ਸੋਮਵਾਰ ਸਵੇਰੇ 11 ਵੱਜਦੇ ਹੀ ਹਨ੍ਹੇਰਾ ਛਾ ਗਿਆ ਸੀ। ਅਜਿਹਾ ਸਾਲ ਦੇ ਪਹਿਲੇ ਪੂਰਨ ਸੂਰਜ ਗ੍ਰਹਿਣ ਕਰਕੇ ਹੋਇਆ ਹੈ। ਮੈਕਸੀਕੋ ਦੇ ਨਾਲ-ਨਾਲ ਇਸਦਾ ਅਸਰ ਪੂਰੇ ਅਮਰੀਕਾ ਅਤੇ ਨੇੜਲੇ ਕੁਝ ਦੇਸ਼ਾਂ ਵਿਚ ਵੀ ਦਿੱਸਿਆ। ਅਮਰੀਕਾ ਵਿਚ ਗ੍ਰਹਿਣ ਦੇ ਰਸਤੇ ਵਿਚ ਪੈਣ ਵਾਲੇ ਸੂਬਿਆਂ ਵਿਚ ਕਰੀਬ 4 ਮਿੰਟ 28 ਸੈਕਿੰਡ ਤੱਕ ਦਿਨ ਸਮੇਂ ਹਨ੍ਹੇਰਾ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ 54 ਦੇਸ਼ਾਂ ਵਿਚ ਇਹ ਸੂਰਜ ਲੱਗਾ ਹੈ। ਇਸ ਸੂਰਜ ਗ੍ਰਹਿਣ ਦਾ ਭਾਰਤ ਵਿਚ ਕੋਈ ਅਸਰ ਦਿਖਾਈ ਨਹੀਂ ਦਿੱਤਾ ਕਿਉਂਕਿ ਸੂਰਜ ਗ੍ਰਹਿਣ ਜਦੋਂ ਸ਼ੁਰੂ ਹੋਇਆ ਉਸ ਸਮੇਂ ਭਾਰਤ ਵਿਚ ਰਾਤ ਦਾ ਸਮਾਂ ਸੀ। ਅਮਰੀਕੀ ਸਪੇਸ ਏਜੰਸੀ ਨਾਸਾ ਦਾ ਦੱਸਣਾ ਹੈ ਕਿ ਹੁਣ ਅਮਰੀਕਾ ਵਿਚ ਅਗਲੇ 21 ਸਾਲਾਂ ਤੱਕ ਅਜਿਹਾ ਸੂਰਜ ਗ੍ਰਹਿਣ ਦੇਖਣ ਨੂੰ ਨਹੀਂ ਮਿਲੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੱਖ-ਵੱਖ ਦੇਸ਼ਾਂ ਵਿਚੋਂ 50 ਲੱਖ ਤੋਂ ਜ਼ਿਆਦਾ ਵਿਅਕਤੀ ਅਮਰੀਕਾ ਵਿਚ ਸੂਰਜ ਗ੍ਰਹਿਣ ਦੇਖਣ ਲਈ ਪਹੁੰਚੇ। ਇਸ ਸੂਰਜ ਗ੍ਰਹਿਣ ਦੌਰਾਨ 400 ਤੋਂ ਵੱਧ ਜੋੜਿਆ ਨੇ ਵਿਆਹ ਵੀ ਕਰਵਾਏ ਹਨ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …