Breaking News
Home / ਦੁਨੀਆ / 12ਵੀਂ ਸਦੀ ਦਾ ਸਿੱਕਾ 24000 ਪੌਂਡ ਦਾ ਵਿਕਿਆ

12ਵੀਂ ਸਦੀ ਦਾ ਸਿੱਕਾ 24000 ਪੌਂਡ ਦਾ ਵਿਕਿਆ

ਲੰਡਨ : 12ਵੀਂ ਸਦੀ ਦਾ ਇਕ ਦੁਰਲੱਭ ਸਿੱਕਾ ਯੂ.ਕੇ. ਵਿਚ 24000 ਪੌਂਡ ਦਾ ਵਿਕਿਆ ਹੈ। ਚਾਂਦੀ ਦਾ ਇਹ ਸਿੱਕਾ ਯੌਰਕ ਵਿਚ ਬੈਰਨ ਯੂਸਟੇਸ ਫਿਟਜ਼ਜੌਹਨ ਵਲੋਂ ਜਾਰੀ ਕੀਤਾ ਗਿਆ ਸੀ, ਇਸ ਸਿੱਕੇ ਨੂੰ ਲੀਡਜ਼ ਦੇ ਖੋਜਕਾਰ ਰੌਬ ਬਰਾਊਨ ਨੇ ਪਿਕਰਿੰਗ, ਦੱਖਣੀ ਯੌਰਕਸ਼ਾਇਰ ਨੇੜਿਉਂ ਲੱਭਿਆ ਸੀ। ਨਿਲਾਮੀਕਾਰ ਡਿਕਸ ਨੂਨਾਨ ਨੇ ਕਿਹਾ ਹੈ ਕਿ ਇਹ ਸਿੱਕਾ ਹੁਣ ਤੱਕ ਦੇ ਅਜਿਹੇ ਬਚੇ 20 ਸਿੱਕਿਆਂ ਵਿਚੋਂ ਇੱਕ ਹੈ। ਇਸ ਸਿੱਕੇ ਨੂੰ ਖਰੀਦਣ ਲਈ ਬ੍ਰਾਜ਼ੀਲ, ਅਮਰੀਕਾ ਆਦਿ ਦੇਸ਼ਾਂ ਦੇ ਸੰਗ੍ਰਹਿ ਕਰਤਾਵਾਂ ਦਾ ਧਿਆਨ ਵੀ ਖਿੱਚਿਆ ਹੈ। 12ਵੀਂ ਸਦੀ ਦਾ 2017 ਵਿਚ ਲਿੰਕਨ ਨੇੜਿਉਂ ਲੱਭਿਆ ਇਕ ਹੋਰ ਚਾਂਦੀ ਦਾ ਸਿੱਕਾ ਜੋ ਕਿੰਗ ਸਟੀਫਨ ਦੇ ਰਾਜਕਾਲ ਦਾ ਸੀ, ਵੀ 10 ਹਜ਼ਾਰ ਪੌਂਡ ਦਾ ਵੇਚਿਆ ਗਿਆ ਸੀ।

Check Also

ਅਮਰੀਕਾ ਭਰ ਵਿੱਚ ਟਰੰਪ ਤੇ ਮਸਕ ਵਿਰੁੱਧ ਪ੍ਰਦਰਸ਼ਨ, ਲੋਕਾਂ ਦੇ ਅਧਿਕਾਰ ਤੇ ਆਜ਼ਾਦੀ ਖੋਹਣ ਦਾ ਦੋਸ਼

ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਸਮੁੱਚੇ 50 ਰਾਜਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ …