2.3 C
Toronto
Friday, January 9, 2026
spot_img
Homeਦੁਨੀਆਮਲਾਲਾ ਨੇ ਸੰਯੁਕਤ ਰਾਸ਼ਟਰ ਨੂੰ ਕੀਤੀ ਅਪੀਲ

ਮਲਾਲਾ ਨੇ ਸੰਯੁਕਤ ਰਾਸ਼ਟਰ ਨੂੰ ਕੀਤੀ ਅਪੀਲ

ਕਸ਼ਮੀਰ ‘ਚ ਸ਼ਾਂਤੀ ਲਿਆਉਣ ਲਈ ਕਰੋ ਯਤਨ
ਲੰਡਨ : ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰਾਂ ਬਾਰੇ ਕਾਰਕੁਨ ਮਲਾਲਾ ਯੂਸਫ਼ਜ਼ਈ ਨੇ ਵਾਦੀ ‘ਚ ਤਣਾਅ ਭਰੇ ਮਾਹੌਲ ਵਿਚਕਾਰ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ‘ਚ ਸ਼ਾਂਤੀ ਲਿਆਉਣ ਅਤੇ ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣ ‘ਚ ਸਹਾਈ ਹੋਣ ਦੀ ਅਪੀਲ ਕੀਤੀ ਹੈ। ਸਭ ਤੋਂ ਛੋਟੀ ਉਮਰ ਦੀ ਨੋਬੇਲ ਪੁਰਸਕਾਰ ਜੇਤੂ ਯੂਸਫ਼ਜ਼ਈ ਨੇ ਸ਼ਨਿਚਰਵਾਰ ਨੂੰ ਟਵੀਟ ਕਰਕੇ ਕਿਹਾ, ”ਮੈਂ ਸੰਯੁਕਤ ਰਾਸ਼ਟਰ ਆਮ ਸਭਾ ਦੇ ਆਗੂਆਂ ਅਤੇ ਹੋਰਾਂ ਨੂੰ ਕਸ਼ਮੀਰ ‘ਚ ਸ਼ਾਂਤੀ ਲਿਆਉਣ ਦੀ ਦਿਸ਼ਾ ‘ਚ ਕੰਮ ਕਰਨ, ਕਸ਼ਮੀਰੀਆਂ ਦੀ ਆਵਾਜ਼ ਸੁਣਨ ਅਤੇ ਬੱਚੇ ਸੁਰੱਖਿਅਤ ਸਕੂਲ ਪਰਤ ਸਕਣ, ਇਸ ‘ਚ ਮਦਦ ਕਰਨ ਦੀ ਬੇਨਤੀ ਕਰ ਰਹੀ ਹਾਂ।”

RELATED ARTICLES
POPULAR POSTS