2.2 C
Toronto
Friday, November 14, 2025
spot_img
Homeਦੁਨੀਆਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਕਤਲ ਦਾ ਮਾਮਲਾ

ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਕਤਲ ਦਾ ਮਾਮਲਾ

ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਖ਼ਿਲਾਫ਼ ਦੋਸ਼ ਆਇਦ
ਸੰਗਰੂਰ : ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਵਲੋਂ 19 ਸਾਲ ਪਹਿਲਾਂ ਪੰਜਾਬ ‘ਚ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਉਸਦਾ ਭੇਦਭਰੀ ਹਾਲਤ ਵਿਚ ਕਤਲ ਹੋ ਗਿਆ ਸੀ। ਇਸ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਉਸ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਵਾਸੀ ਕਾਉਂਕੇ ਖੋਸਾ ਦੇ ਬਿਆਨਾਂ ‘ਤੇ ਮਾਮਲਾ ਦਰਜ ਹੋਇਆ। ਕਤਲ ਅਤੇ ਇਰਾਦਾ ਕਤਲ ਦੇ ਇਸ ਮਾਮਲੇ ‘ਚ ਪੁਲਿਸ ਵਲੋਂ ਮਲੇਰਕੋਟਲਾ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਸੰਗਰੂਰ ਵਿਖੇ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਨੇ ਜੱਸੀ ਦੀ ਮਾਂ ਮਲਕੀਤ ਕੌਰ ਵਾਸੀ ਲੰਡੇਕੇ (ਮੋਗਾ) ਹਾਲ ਆਬਾਦ ਮੈਪਲ ਰਿਡਜ਼ ਬੀ.ਸੀ. ਕੈਨੇਡਾ ਅਤੇ ਮਾਮੇ ਸੁਰਜੀਤ ਸਿੰਘ ਬਦੇਸਾ ਵਾਸੀ ਕਾਉਂਕੇ (ਲੁਧਿਆਣਾ) ਹਾਲ ਆਬਾਦ ਮੇਪਲ ਰਿਡਜ਼ ਬੀ.ਸੀ.ਕੈਨੇਡਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302, 307, 364, 148, 149, 120 ਬੀ ਅਧੀਨ ਦੋਸ਼ ਆਇਦ ਕੀਤੇ ਹਨ। ਇਸ ਸਬੰਧੀ ਅਗਲੀ ਸੁਣਵਾਈ ‘ਤੇ ਗਵਾਹੀਆਂ ਲਈ ਸੰਮਨ ਜਾਰੀ ਕਰ ਦਿੱਤੇ ਹਨ। ਸੰਗਰੂਰ ਅਦਾਲਤ ‘ਚ ਚੱਲੇ ਇਸ ਪ੍ਰਸਿੱਧ ਕੇਸ ਦੇ ਮੁਦਈ ਸੁਖਵਿੰਦਰ ਸਿੰਘ ਮਿੱਠੂ (ਮ੍ਰਿਤਕ ਜੱਸੀ ਦੇ ਪਤੀ) ਵਲੋਂ ਪੈਰਵੀ ਕਰ ਚੁੱਕੇ ਪ੍ਰਸਿੱਧ ਵਕੀਲ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮਾਂ ਅਤੇ ਮਾਮਾ ਨਿਆਇਕ ਹਿਰਾਸਤ ‘ਤੇ ਐਨ.ਆਰ.ਆਈ. ਜੇਲ੍ਹ ਕਪੂਰਥਲਾ ਵਿਚ ਹਨ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਦੋਵਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।

RELATED ARTICLES
POPULAR POSTS