-4.2 C
Toronto
Monday, December 8, 2025
spot_img
Homeਦੁਨੀਆਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ 'ਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣੀ

ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣੀ

ਪ੍ਰਿਯੰਕਾ ਨੇ ਦੱਬੇ ਕੁਚਲੇ ਲੋਕਾਂ ਲਈ ਆਵਾਜ਼ ਕੀਤੀ ਸੀ ਬੁਲੰਦ
ਮੈਲਬਰਨ/ਬਿਊਰੋ ਨਿਊਜ਼ : ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣ ਗਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਐਰਡਰਨ ਵੱਲੋਂ ਸ਼ਾਮਲ ਕੀਤੇ ਗਏ ਪੰਜ ਨਵੇਂ ਮੰਤਰੀਆਂ ਵਿਚ ਪ੍ਰਿਯੰਕਾ ਵੀ ਸ਼ਾਮਲ ਹੈ। ਭਾਰਤ ਵਿਚ ਜਨਮੀ 41 ਸਾਲਾ ਪ੍ਰਿਯੰਕਾ ਨੇ ਨਿਊਜ਼ੀਲੈਂਡ ਵਿਚ ਅਗਲੇਰੀ ਪੜ੍ਹਾਈ ਕਰਨ ਜਾਣ ਤੋਂ ਪਹਿਲਾਂ ਸਿੰਗਾਪੁਰ ਵਿਚ ਆਪਣੀ ਸਕੂਲੀ ਪੜ੍ਹਾਈ ਕੀਤੀ ਸੀ। ਉਸ ਨੇ ਲੰਮਾ ਸਮਾਂ ਘਰੇਲੂ ਹਿੰਸਾ ਦੀਆਂ ਪੀੜਤ ਮਹਿਲਾਵਾਂ ਤੇ ਪਰਵਾਸੀ ਮਜ਼ਦੂਰਾਂ ਸਮੇਤ ਹੋਰ ਦੱਬੇ ਕੁਚਲੇ ਵਰਗ ਲਈ ਆਵਾਜ਼ ਉਠਾਈ ਹੈ। ਉਹ ਸਭ ਤੋਂ ਪਹਿਲਾਂ ਸਤੰਬਰ 2017 ਵਿਚ ਲੇਬਰ ਪਾਰਟੀ ਦੀ ਸੰਸਦ ਮੈਂਬਰ ਵਜੋਂ ਚੁਣੀ ਗਈ ਸੀ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਕਲੈਂਡ ਵਿਚ ਆਪਣੇ ਪਤੀ ਸਮੇਤ ਰਹਿ ਰਹੀ ਹੈ।

RELATED ARTICLES
POPULAR POSTS