8 C
Toronto
Wednesday, November 5, 2025
spot_img
Homeਦੁਨੀਆਸਾਹਿਬਜ਼ਾਦਿਆਂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਸਾਹਿਬਜ਼ਾਦਿਆਂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਟੋਰਾਂਟੋ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ -ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ-ਇਲਾਕਾ ਨਿਵਾਸੀ ਸ੍ਰੀ ਆਨੰਦਪੁਰ ਸਾਹਿਬ-ਚਮਕੌਰ ਸਾਹਿਬ-ਫਤਹਿਗੜ੍ਹ ਸਾਹਿਬ ਪਿੰਡ ਸੀਹੋਂ ਮਾਜਰਾ (ਰੋਪੜ) ਦੇ ਸਹਿਯੋਗ ਸਦਕਾ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਸੰਪੂਰਨ ਪਾਠ 25, 26 ਅਤੇ 27 ਦਸੰਬਰ 2020 ਨੂੰ ਗੁਰਦੁਆਰਾ ਸਾਹਿਬ ਸਿੱਖ ਹੈਰੀਟੇਜ ਸੈਂਟਰ ਏਅਰਪੋਰਟ-ਮੇਅਫੀਲਡ ਵਿਖੇ ਸ. ਬਲਵਿੰਦਰ ਸਿੰਘ ਜੀ ਐਮ.ਏ. ਹੈਡ ਗ੍ਰੰਥੀ ਦੀ ਸੁਚੱਜੀ ਰਹਿਨੁਮਾਈ ਹੇਠ ਸੰਪੂਰਨ ਹੋਏ। ਅਰਦਾਸ ਉਪਰੰਤ ਮਸ਼ਹੂਰ ਕੀਰਤਨੀ ਜਥਾ ਪਿੰਡ ਸੰਗਤਪੁਰਾ ਜ਼ਿਲ੍ਹਾ ਰੋਪੜ ਨੇ ਕੀਰਤਨ ਦੀ ਸੇਵਾ ਨਿਭਾਈ। ਸ. ਮੱਲ ਸਿੰਘ ਬਾਸੀ ਵਲੋਂ ਆਈ ਸੰਗਤ ਦਾ ਕੋਟਿ-ਕੋਟਿ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS