ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਸਮੇਤ ਦੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਕ੍ਰਿਸਮਿਸ ਦਾ ਤਿਓਹਾਰ ਸਾਂਝੇ ਤੌਰ ‘ਤੇ ਮਨਾਇਆ ਗਿਆ, ਭਾਵੇਂ ਕਰੋਨਾ ਵਾਇਰਸ ਕਰਕੇ ਐਤਕਾਂ ਇਸ ਤਿਉਹਾਰ ਦਾ ਚਾਅ ਮੱਠਾ ਹੈ ਫਿਰ ਵੀ ਕਈ ਥਾਂਈਂ ਲੋਕਾਂ ਨੇ ਆਪਣੇ ਘਰ ਸੁੰਦਰ ਲਾਈਟਾਂ ਲਾ ਕੇ ਸਜਾਏ। ਅਮਰੀਕਾ ਵਿਚ ਐਤਕੀਂ ਵੱਡੇ ਸਟੋਰ ਵੀ ਬੰਦ ਨਹੀਂ ਕੀਤੇ ਗਏ ਨਾ ਹੀ ਬਹੁਤੀ ਗਹਿਮਾਂ ਗਹਿਮੀ ਦੇਖੀ ਗਈ। ਐਤਕੀਂ ਲੋਕਾਂ ਨੇ ਬਾਹਰ ਇਕੱਠ ਕਰਨ ਦੀ ਬਜਾਏ ਆਪਣੇ ਪਰਿਵਾਰਾਂ ਨਾਲ ਘਰਾਂ ਦੇ ਅੰਦਰ ਮਨਾਉਣ ਨੂੰ ਤਰਜੀਹ ਦਿੱਤੀ। ਐਤਕਾਂ ਬਾਹਰ ਵੱਡਾ ਇਕੱਠ ਤੇ ਹੱਲਾ ਗੁੱਲਾ ਕਿਧਰੇ ਨਜਰ ਨਹੀਂ ਆਇਆ। ਕ੍ਰਿਸਮਿਸ ਦੇ ਤਿਓਹਾਰ ਨੂੰ ਸੰਕੋਚ ਨਾਲ ਮਨਾਉਣ ਦੀ ਹਦਾਇਤ ਅਮਰੀਕਾ ਦੇ ਸਹਿਤ ਵਿਭਾਗ ਵੱਲੋਂ ਵੀ ਦਿੱਤੀ ਗਈ ਸੀ ਜਿਸ ਨੂੰ ਲੋਕਾਂ ਨੇ ਮੰਨਦਿਆਂ ਬਹੁਤਾ ਸੈਲੀਬਰੇਟ ਵੀ ਨਹੀਂ ਕੀਤਾ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …