Breaking News
Home / ਦੁਨੀਆ / ਅਮਰੀਕਾ ਭਾਰਤ ਨੂੰ ਵੈਕਸੀਨ ਭੇਜਣ ਲਈ ਤਿਆਰ

ਅਮਰੀਕਾ ਭਾਰਤ ਨੂੰ ਵੈਕਸੀਨ ਭੇਜਣ ਲਈ ਤਿਆਰ

ਹੋਰ ਕਈ ਦੇਸ਼ਾਂ ਨੇ ਵੀ ਕੀਤੀ ਮਦਦ ਦੀ ਪੇਸ਼ਕਸ਼
ਸੈਕਰਾਮੈਂਟੋ/ਬਿਊਰੋ ਨਿਊਜ਼
ਭਾਰਤ ਵਿਚ ਹੈਰਾਨੀਜਨਕ ਢੰਗ ਨਾਲ ਵਧੇ ਕਰੋਨਾ ਮਾਮਲਿਆਂ ਕਾਰਨ ਵੈਕਸੀਨ, ਆਕਸੀਜਨ, ਵੈਂਟੀਲੇਟਰਾਂ ਤੇ ਦਵਾਈਆਂ ਦੀ ਪੂਰਤੀ ਲਈ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਨੇ ਮਦਦ ਲਈ ਹੱਥ ਵਧਾਇਆ ਹੈ। ਅਮਰੀਕਾ ਦੇ ਕੌਮੀ ਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਆਪਣੇ ਭਾਰਤੀ ਹਮ ਰੁਤਬਾ ਅਜੀਤ ਡੋਵਾਲ ਨੂੰ ਦਸਿਆ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਵੈਕਸੀਨ ਦੇਣ ਵਾਸਤੇ ਤਿਆਰ ਹੈ। ਸੁਲੀਵਨ ਨੇ ਡੋਵਾਲ ਨੂੰ ਕਿਹਾ ਕਿ ਅਮਰੀਕਾ ਕੋਵੀਸ਼ੀਲਡ ਵੈਕਸੀਨ ਅਤੇ ਆਕਸਫੋਰਡ ਦੀ ਐਸਟਰਾਜੈਨਿਕ ਵੈਕਸੀਨ ਤਿਆਰ ਕਰਨ ਲਈ ਭਾਰਤ ਨੂੰ ਕੱਚਾ ਮਾਲ ਦੇਵੇਗਾ। ਇਸ ਤੋਂ ਇਲਾਵਾ ਟੈੱਸਟ ਕਿੱਟਾਂ, ਵੈਂਟੀਲੇਟਰ ਤੇ ਨਿੱਜੀ ਰੱਖਿਆ ਸਾਜੋ ਸਮਾਨ ਦੀ ਸਪਲਾਈ ਕਰੇਗਾ। ਅਮਰੀਕਾ ਦੇ ਨੈਸ਼ਨਲ ਸਕਿਉਰਿਟੀ ਕੌਂਸਲ ਦੇ ਬੁਲਾਰੇ ਏਮਿਲੀ ਹੌਰਨ ਨੇ ਕਿਹਾ ਕਿ ਜਿਸ ਤਰਾਂ ਮਹਾਂਮਾਰੀ ਦੇ ਸ਼ੁਰੂ ਵਿਚ ਭਾਰਤ ਨੇ ਅਮਰੀਕਾ ਨੂੰ ਮਦਦ ਭੇਜੀ ਸੀ, ਬਿਲਕੁਲ ਉਸੇ ਤਰਾਂ ਅਮਰੀਕਾ ਇਸ ਮੁਸ਼ਕਿਲ ਸਮੇਂ ਵਿਚ ਭਾਰਤ ਦੀ ਮਦਦ ਕਰਨ ਲਈ ਵਚਨਬੱਧ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …