ਟਰੰਪ ਨੂੰ 2024 ਵਿਚ ਦੁਬਾਰਾ ਰਾਸ਼ਟਰਪਤੀ ਬਣਨ ਦੀ ਉਮੀਦ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ ਅਮਰੀਕੀ ਮਜੂ ਵਰਗੀਸ ਨੂੰ ਵਾਈਟ ਹਾਊਸ ਮਿਲਟਰੀ ਆਫ਼ਿਸ ਦਾ ਡਾਇਰੈਕਟਰ ਤੇ ਆਪਣੇ ਡਿਪਟੀ ਅਸਿਸਟੈਂਟ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਬਰਾਕ ਓਬਾਮਾ ਕਾਲ ਵਿਚ ਵੀ ਅਹਿਮ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਅਤੇ ਉਹ ਬਿਡੇਨ ਦੀ ਚੋਣ ਮੁਹਿੰਮ ਦੌਰਾਨ ਚੀਫ਼ ਆਪਰੇਟਿੰਗ ਆਫ਼ੀਸਰ ਵਜੋਂ ਨਿਯੁਕਤ ਸਨ। ਉਧਰ ਦੂਜੇ ਪਾਸੇ ਵਾੲ੍ਹੀਟ ਹਾਊਸ ਛੱਡਣ ਤੋਂ 40 ਦਿਨਾਂ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸਾਹਮਣੇ ਆਏ ਹਨ, ਪਰ ਉਨ੍ਹਾਂ ‘ਚ ਹਾਰ ਦਾ ਗੁੱਸਾ ਅਜੇ ਵੀ ਬਰਕਰਾਰ ਹੈ। ਟਰੰਪ ਦਾ ਕਹਿਣਾ ਹੈ ਕਿ ਹੁਣ ਜਦੋਂ 2024 ਵਿਚ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਹੋਣਗੀਆਂ, ਤਾਂ ਉਨ੍ਹਾਂ ਨੂੰ ਆਸ ਹੈ ਕਿ ਉਹ ਅਮਰੀਕਾ ਦੇ ਦੁਬਾਰਾ ਫਿਰ ਰਾਸ਼ਟਰਪਤੀ ਚੁਣੇ ਜਾਣਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …