Breaking News
Home / ਦੁਨੀਆ / ਭਾਰਤੀ ਮੂਲ ਦੀ ਅਰਚਨਾ ਰਾਓ ਅਤੇ ਦੀਪਾ ਅੰਬੇਕਰ ਨਿਊਯਾਰਕ ‘ਚ ਜੱਜ ਨਿਯੁਕਤ

ਭਾਰਤੀ ਮੂਲ ਦੀ ਅਰਚਨਾ ਰਾਓ ਅਤੇ ਦੀਪਾ ਅੰਬੇਕਰ ਨਿਊਯਾਰਕ ‘ਚ ਜੱਜ ਨਿਯੁਕਤ

ਨਿਊਯਾਰਕ : ਭਾਰਤੀ ਮੂਲ ਦੀਆਂ ਦੋ ਮਹਿਲਾਵਾਂ ਨੂੰ ਨਿਊਯਾਰਕ ਸਿਟੀ ਦੇ ਕ੍ਰਿਮੀਨਲ ਅਤੇ ਸਿਵਲ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸਿਓ ਨੇ ਜਿਥੇ ਜੱਜ ਅਰਚਨਾ ਰਾਓ ਨੂੰ ਕ੍ਰਿਮੀਨਲ ਕੋਰਟ ‘ਚ ਨਿਯੁਕਤ ਕੀਤਾ ਹੈ, ਉਥੇ ਜੱਜ ਦੀਪਾ ਅੰਬੇਕਰ (43) ਨੂੰ ਸਿਵਲ ਕੋਰਟ ‘ਚ ਪੁਨਰ ਨਿਯੁਕਤ ਕੀਤਾ ਹੈ। ਅਰਚਨਾ ਰਾਓ ਜਨਵਰੀ 2019 ‘ਚ ਪਹਿਲੀ ਵਾਰ ਸਿਵਲ ਕੋਰਟ ‘ਚ ਅੰਤਰਿਮ ਜੱਜ ਨਿਯੁਕਤ ਕੀਤੀ ਗਈ ਸੀ। ਉਨ੍ਹਾਂ ਨੇ ਨਿਊਯਾਰਕ ਕਾਊਂਟੀ ਡਿਸਟ੍ਰਿਕ ਅਟਾਰਨੀ ਦਫ਼ਤਰ ‘ਚ 17 ਸਾਲ ਤੱਕ ਸੇਵਾਵਾਂ ਦਿੱਤੀਆਂ ਸਨ। ਉਹ ਵਿੱਤੀ ਧੋਖਾਧੜੀ ਬਿਊਰੋ ਦੀ ਬਿਊਰੋ ਮੁਖੀ ਵੀ ਰਹੀ ਹੈ। ਅੰਬੇਕਰ ਪਹਿਲੀ ਵਾਰ ਮਈ 2018 ‘ਚ ਸਿਵਲ ਕੋਰਟ ਵਿਚ ਅੰਤਰਿਮ ਜੱਜ ਬਣੀ ਸੀ। ਉਹ ਕਮਿਟੀ ਆਨ ਪਬਲਿਕ ਸੇਫ਼ਟੀ ‘ਚ ਸੀਨੀਅਰ ਲੈਜ਼ੀਸਲੇਟਿਵ ਅਟਾਰਨੀ ਅਤੇ ਕਾਊਂਸਲ ਵੀ ਰਹਿ ਚੁੱਕੀ ਹੈ। ਉਸ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ ਗਰੈਜੂਏਟ ਅਤੇ ਰੂਟਗਰਸ ਲਾਅ ਸਕੂਲ ਤੋਂ ਡਾਕਟਰੇਟ ਡਿਗਰੀ ਹਾਸਿਲ ਕੀਤੀ ਹੈ।
ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ ਨੇ ਕਰੋੜਾਂ ਪੰਛੀਆਂ ਅਤੇ ਜਾਨਵਰਾਂ ਦੀ ਲਈ ਜਾਨ
ਸਿਡਨੀ : ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਹਰ ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਯੂਨੀਵਰਸਿਟੀ ਆਫ਼ ਸਿਡਨੀ ਅਕੈਡਮਿਕ ਵਲੋਂ ਜਾਰੀ ਕੀਤੀ ਇਕ ਰਿਪੋਰਟ ਮੁਤਾਬਿਕ ਇਸ ਅੱਗ ‘ਚ 480 ਮਿਲੀਅਨ ਪੰਛੀ, ਜਾਨਵਰ ਅਤੇ ਸਰੂਪ (ਰਿਪਟਾਈਲ) ਜਾਨਵਰ ਸੜ ਗਏ ਹਨ। ਰਿਪੋਰਟ ਅਨੁਸਾਰ ਇਹ ਅੱਗ ਨਿਰੰਤਰ ਜਾਰੀ ਹੈ । ਨਿਓ ਸਾਊਥ ਵੇਲਜ ਦੇ ਨਾਲ-ਨਾਲ ਵਿਕਟੋਰੀਆ, ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਤੇ ਤਸਮਾਨੀਆ ਵਿਚ ਇਹ ਪੰਛੀ ਤੇ ਜਾਨਵਰ ਮਰੇ ਹਨ। ਕਲੇਂਰਸ ਦੇ ਨੇੜੇ ਬਣਿਆ ਓਮ ਮਾਤਾ ਮੰਦਰ ਵੀ ਇਸ ਅੱਗ ਤੋਂ ਨਾ ਬਚ ਸਕਿਆ, ਜਿਥੇ 1300 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ ਹਨ, ਉਥੇ 100 ਵੱਖ-ਵੱਖ ਜਗਾ ‘ਤੇ ਅੱਗਾਂ ਲੱਗੀਆਂ ਹਨ ਅਤੇ ਲੱਖਾਂ ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਏ ਹਨ। ਇਸ ਅੱਗ ਨਾਲ ਧੂੰਆਂ ਸਾਰੇ ਪੈਸੇ ਫੈਲਿਆ ਹੋਇਆ ਹੈ ਅਤੇ ਸਾਹ ਦੀਆਂ ਮੁਸ਼ਕਿਲਾਂ ਨਾਲ ਲੋਕ ਪ੍ਰਭਾਵਿਤ ਹੋ ਰਹੇ ਹਨ। ਮੌਸਮ ਵਿਭਾਗ ਵਲੋਂ ਅਜੇ ਇਹੀ ਦੱਸਿਆ ਹੈ ਕਿ ਕੋਈ ਵੀ ਮੀਂਹ ਦੇ ਆਸਾਰ ਆਉਣ ਵਾਲੇ ਦਿਨਾਂ ਵਿਚ ਨਹੀਂ ਹਨ। ਸਿਡਨੀ ਦੇ ਆਲੇ-ਦੁਆਲੇ ਅੱਗ ਇਕ ਗੋਲ ਚੱਕਰ ਵਾਂਗ ਫੈਲੀ ਹੋਈ ਹੈ ਅਤੇ ਤਾਪਮਾਨ 45 ਡਿਗਰੀ ‘ਤੇ ਚਲਾ ਗਿਆ ਹੈ। 9 ਦੇ ਕਰੀਬ ਲੋਕ ਇਸ ਅੱਗ ਵਿਚ ਜਾਨ ਤੋਂ ਹੱਥ ਧੋ ਬੈਠੇ ਹਨ । ਜੇਕਰ ਆਉਣ ਵਾਲੇ ਦਿਨਾਂ ਵਿਚ ਇਸ ਅੱਗ ‘ਤੇ ਕਾਬੂ ਨਾ ਪਾਇਆ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …