6.4 C
Toronto
Saturday, November 8, 2025
spot_img
Homeਦੁਨੀਆਆਸਟਰੇਲੀਆ ਦੇ ਅੱਗ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਭੋਜਨ ਦੀ ਸੇਵਾ

ਆਸਟਰੇਲੀਆ ਦੇ ਅੱਗ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਭੋਜਨ ਦੀ ਸੇਵਾ

ਮੈਲਬੌਰਨ : ਆਸਟਰੇਲੀਆ ਵਿੱਚ ਲੱਗੀ ਅੱਗ ਦੇ ਪੀੜਤਾਂ ਪ੍ਰਤੀ ਮਾਨਵਤਾ ਦਿਖਾਉਂਦਿਆਂ ਇੱਥੇ ਇੱਕ ਭਾਰਤੀ ਜੋੜਾ ਆਪਣੇ ਰੇਸਤਰਾਂ ਤੋਂ ਉਨ੍ਹਾਂ ਨੂੰ ਤਾਜ਼ਾ ਖਾਣਾ ਮੁਹੱਈਆ ਕਰਵਾ ਰਿਹਾ ਹੈ।ਕਮਲਜੀਤ ਕੌਰ ਅਤੇ ਉਸਦਾ ਪਤੀ ਕੰਵਲਜੀਤ ਸਿੰਘ ਪਿਛਲੇ ਪੰਜ ਦਿਨਾਂ ਤੋਂ ਵਿਕਟੋਰੀਆ ਦੇ ਬਰੇਨਜ਼ਡੇਲ ਸਥਿਤ ਆਪਣੇ ‘ਦੇਸੀ ਗਰਿੱਲ ਰੈਸਟੋਰੈਂਟ’ ਤੋਂ ਪੀੜਤਾਂ ਨੂੰ ਸਾਦਾ ਭੋਜਨ ਕੜੀ ਅਤੇ ਚਾਵਲ ਮੁਹੱਈਆ ਕਰਵਾ ਰਿਹਾ ਹੈ। ਸ੍ਰੀਮਤੀ ਕੌਰ ਨੇ ਦੱਸਿਆ ਉਹ ਰਾਹਤ ਕੇਂਦਰਾਂ ਵਿੱਚ ਖਾਣਾ ਵੰਡ ਰਹੇ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਰੈਸਟੋਰੈਂਟ ਵਿੱਚ ਆਉਣ ਵਾਲੇ ਪੀੜਤਾਂ ਨੂੰ ਵੀ ਭੋਜਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਭਿਅੰਕਰ ਅੱਗ ਵਿੱਚ ਲੋਕਾਂ ਨੇ ਆਪਣੇ ਸਕੇ ਸਬੰਧੀ, ਘਰ, ਖੇਤ ਅਤੇ ਪਸ਼ੂ ਤੱਕ ਗੁਆ ਦਿੱਤੇ ਹਨ। ਇਸ ਅੱਗ ਨਾਲ ਵਿਕਟੋਰੀਆ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ। ਤਬਾਹੀ ਵਾਲੇ ਬਾਕੀ ਖੇਤਰਾਂ ਵਿੱਚ ਨਿਊ ਸਾਊਥ ਵੇਲਜ਼ ਅਤੇ ਦੱਖਣੀ ਆਸਟਰੇਲੀਆ ਸ਼ਾਮਲ ਹਨ। ਇਹ ਜੋੜਾ ਦਹਾਕਾ ਪਹਿਲਾਂ ਆਸਟਰੇਲੀਆ ਆਇਆ ਸੀ। ਅੱਗ ਦੀ ਤਬਾਹੀ ਦੇ ਪੀੜਤਾਂ ਲਈ ਸ਼ੁਰੂ ਵਿੱਚ ਉਹ ਸਿੱਖ ਵਾਲੰਟੀਅਰਾਂ ਨੂੰ ਕੱਚਾ ਮਾਲ ਮੁਹੱਈਆ ਕਰਵਾਉਂਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਰੈਸਟੋਰੈਂਟ ਤੋਂ ਭੋਜਨ ਤਿਆਰ ਕਰਕੇ ਦੇਣਾ ਸ਼ੁਰੂ ਕਰ ਦਿੱਤਾ। ਆਪਣੇ ਕੋਲ ਸਟਾਫ ਦੀ ਘਾਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸੇਵਾ ਭਾਵਨਾ ਨੂੰ ਜਾਰੀ ਰੱਖਿਆ ਹੋਇਆ ਹੈ।

RELATED ARTICLES
POPULAR POSTS