-4.8 C
Toronto
Monday, December 15, 2025
spot_img
Homeਦੁਨੀਆਜੱਲ੍ਹਿਆਂਵਾਲਾ ਬਾਗ ਕਾਂਡ ਦੇ ਬਦਲੇ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ

ਜੱਲ੍ਹਿਆਂਵਾਲਾ ਬਾਗ ਕਾਂਡ ਦੇ ਬਦਲੇ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ

ਲੰਡਨ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਪੂਰਾ ਮੂੰਹ ਢੱਕ ਕੇ ਇਕ ਵਿਅਕਤੀ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦਾ ਐਲਾਨ ਕਰ ਰਿਹਾ ਹੈ। ਵੀਡੀਓ ਵਿਚ ਉਹ ਖ਼ੁਦ ਨੂੰ ਭਾਰਤੀ ਸਿੱਖ ਦੱਸ ਰਿਹਾ ਹੈ। ਹੁਣ ਇਸ ਮਾਮਲੇ ਦੀ ਜਾਂਚ ਸਕਾਟਲੈਂਡ ਯਾਰਡ ਨੇ ਆਰੰਭ ਦਿੱਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਿੰਡਸਰ ਕਿਲ੍ਹੇ ਵਿਚੋਂ ਇਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਕਾਟਲੈਂਡ ਯਾਰਡ ਦੇ ਅਧਿਕਾਰੀ ਵੀਡੀਓ ਨੂੰ ਘੁਸਪੈਠੀਏ ਨਾਲ ਜੋੜ ਕੇ ਦੇਖ ਰਹੇ ਹਨ।

 

RELATED ARTICLES
POPULAR POSTS