Breaking News
Home / ਦੁਨੀਆ / ਯੂਕਰੇਨ ਨੂੰ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਲੋੜ: ਜ਼ੇਲੈਂਸਕੀ

ਯੂਕਰੇਨ ਨੂੰ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਲੋੜ: ਜ਼ੇਲੈਂਸਕੀ

ਕੀਵ/ਬਿਊਰੋ ਨਿਊਜ਼ : ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਕੋਲ ਕਾਫ਼ੀ ਅਸਲਾ ਤੇ ਹਥਿਆਰ ਹਨ ਪਰ ਉਨ੍ਹਾਂ ਦੇ ਦੇਸ਼ ਨੂੰ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਵਧੇਰੇ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਫ਼ੌਜ ਦਾ ਰਾਹ ਰੋਕਣ ਲਈ ਉਨ੍ਹਾਂ ਨੂੰ ਅਜਿਹੇ ਹਥਿਆਰਾਂ ਦੀ ਲੋੜ ਹੈ ਜੋ ਅਸਲ ‘ਚ ਨਿਸ਼ਾਨਾ ਫੁੰਡ ਸਕਣ।
ਦੱਸਣਯੋਗ ਹੈ ਕਿ ਵਰਤਮਾਨ ‘ਚ ਮੁਲਕ ਦਾ ਪੂਰਬੀ ਖੇਤਰ ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਕੇਂਦਰ ਬਣਿਆ ਹੋਇਆ ਹੈ। ਲੁਹਾਂਸਕ ਖੇਤਰ ਦੇ ਅਧਿਕਾਰੀਆਂ ਮੁਤਾਬਕ ਰੂਸੀ ਫੌਜ ਨੇ ਸਿਵਿਏਰੋਦੋਨੇਸਕ ਸ਼ਹਿਰ ਦੇ ਲਗਭਗ 80 ਪ੍ਰਤੀਸ਼ਤ ਹਿੱਸੇ ਉਤੇ ਕਬਜ਼ਾ ਕਰ ਲਿਆ ਹੈ ਤੇ ਇਸ ਤੱਕ ਜਾਂਦੇ ਸਾਰੇ ਪੁਲ ਤਬਾਹ ਕਰ ਦਿੱਤੇ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਉਹ ਹਾਲੇ ਵੀ ਜ਼ਖ਼ਮੀਆਂ ਨੂੰ ਸ਼ਹਿਰ ਵਿਚੋਂ ਬਾਹਰ ਕੱਢ ਸਕਦੇ ਹਨ। ਇਸ ਸ਼ਹਿਰ ਵਿਚ ਜੰਗ ਤੋਂ ਪਹਿਲਾਂ ਇਕ ਲੱਖ ਦੇ ਲਗਭਗ ਵਿਅਕਤੀ ਸਨ ਪਰ ਹੁਣ 12,000 ਰਹਿ ਗਏ ਹਨ।
ਰੂਸੀ ਫੌਜਾਂ ਨੇ ਭਾਰੀ ਬੰਬਾਰੀ ਕਰਕੇ ਯੂਕਰੇਨੀ ਫੌਜ ਨੂੰ ਪਿੱਛੇ ਧੱਕ ਦਿੱਤਾ ਹੈ। 500 ਤੋਂ ਵੱਧ ਨਾਗਰਿਕਾਂ ਨੇ ਇਕ ਰਸਾਇਣ ਪਲਾਂਟ ਵਿਚ ਸ਼ਰਨ ਲਈ ਹੋਈ ਹੈ। ਇਸ ‘ਤੇ ਵੀ ਰੂਸੀ ਬੰਬਾਰੀ ਕਰ ਰਹੇ ਹਨ। ਪਿਛਲੇ 24 ਘੰਟਿਆਂ ‘ਚ 70 ਨਾਗਰਿਕਾਂ ਨੂੰ ਲੁਹਾਂਸਕ ਖੇਤਰ ‘ਚੋਂ ਕੱਢਿਆ ਗਿਆ ਹੈ। ਦੋ ਜਣਿਆਂ ਦੀ ਮੌਤ ਹੋਈ ਹੈ ਤੇ ਇਕ ਹੋਰ ਫੱਟੜ ਹੋ ਗਿਆ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …