ਜੋਹੈੱਨਸਬਰਗ/ਬਿਊਰੋ ਨਿਊਜ਼
ਫਰਾਂਸ ਸਰਕਾਰ ਨੇ ਦੱਖਣੀ ਅਫਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਕਲਾ ਪ੍ਰੇਮੀ ਅਤੇ ਨਾਟਕਕਾਰ ਨੂੰ ਜੀਵਨ ਕਾਲ ਦੌਰਾਨ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਨਾਈਟਹੁੱਡ ਪੁਰਸਕਾਰ ਦਿੱਤਾ ਹੈ। ਫਰਾਂਸੀਸੀ ਰਾਜਦੂਤ ਐਲਿਸ ਬਾਰਬੀ ਨੇ ਇਸਮਾਈਲ ਮੁਹੰਮਦ ਨੂੰ ‘ਨਾਈਟ ਆਫ ਦਿ ਆਰਡਰ ਆਫ ਆਰਟਸ ਐਂਡ ਲਿਟਰੇਚਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਪੁਰਸਕਾਰ ਮਿਲਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਮੁਹੰਮਦ ਨੇ ਕਿਹਾ ਕਿ ਉਸ ਦੇ ਦਿਲ ਵਿੱਚ ਪੈਰਿਸ ਲਈ ਬਹੁਤ ਜ਼ਿਆਦਾ ਪਿਆਰ ਹੈ। ਉਨ੍ਹਾਂ ਕਿਹਾ, ‘ਜਦੋਂ ਮੈਂ ਡੁਲਸੀ ਸਤੰਬਰ ਬੁਲੇਵਾਰਡ ‘ਤੇ ਰੁਕਦਾ ਹਾਂ ਤਾਂ ਮੈਂ ਹਮੇਸ਼ਾ ਭਾਵੁਕ ਹੋ ਜਾਂਦਾ ਹਾਂ। ਪੈਰਿਸ ਸਾਡੇ ਜਲਾਵਤਨ ਭਰਾਵਾਂ ਦਾ ਘਰ ਹੈ। ਮੈਂ ਫਰਾਂਸ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹ ਕਈ ਦੱਖਣੀ ਅਫਰੀਕੀ ਕਲਾਕਾਰਾਂ ਰੌਬਿਨ ਓਰਲਿਨ, ਸਟੀਫਨ ਕੋਹੇਨ, ਵਿੰਸੇਂਟ ਮੈਂਤਸੋਈ ਅਤੇ ਕਈ ਹੋਰ ਲੋਕਾਂ ਦਾ ਘਰ ਹੈ।’ ਜ਼ਿਕਰਯੋਗ ਹੈ ਕਿ ਨਾਈਟਹੁੱਡ ਪੁਰਸਕਾਰ ਸਾਲ 1957 ਵਿੱਚ ਕਾਇਮ ਕੀਤਾ ਗਿਆ ਸੀ। ਇਹ ਪੁਰਸਕਾਰ ਕਲਾ ਤੇ ਸਾਹਿਤ ਰਾਹੀਂ ਫਰਾਂਸ ਦੇ ਸੱਭਿਆਚਾਰ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
Check Also
ਅਮਰੀਕਾ ਵੱਲੋਂ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ 100% ਟੈਕਸ ਲਾਉਣ ਦਾ ਐਲਾਨ
ਟੈਕਸ ਆਰਜ਼ੀ ਹਨ ਜੋ 2 ਅਪਰੈਲ ਤੋਂ ਲਾਗੂ ਹੋਣਗੇ : ਡੋਨਾਲਡ ਟਰੰਪ ਨਿਊਯਾਰਕ/ਬਿਊਰੋ ਨਿਊਜ਼ ਅਮਰੀਕੀ …