14.3 C
Toronto
Monday, September 15, 2025
spot_img
Homeਦੁਨੀਆਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਪ੍ਰਮਾਣੂ ਮਿਜ਼ਾਈਲ ਸਮਝੌਤੇ ਬਾਰੇ ਦਿੱਤੇ ਸੰਕੇਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਪ੍ਰਮਾਣੂ ਮਿਜ਼ਾਈਲ ਸਮਝੌਤੇ ਬਾਰੇ ਦਿੱਤੇ ਸੰਕੇਤ

ਪ੍ਰਮਾਣੂ ਸਮਝੌਤੇ ‘ਚ ਭਾਰਤ ਹੋ ਸਕਦੈ ਸ਼ਾਮਲ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਪ੍ਰਮਾਣੂ ਮਿਜ਼ਾਈਲ ਸਮਝੌਤੇ ਦਾ ਮਤਾ ਦਿੱਤਾ ਹੈ, ਜਿਸ ਵਿਚ ਭਾਰਤ ਨੂੰ ਵੀ ਸ਼ਾਮਲ ਕੀਤੇ ਜਾਣ ਦੇ ਸੰਕੇਤ ਦਿੱਤੇ ਗਏ ਹਨ। ਆਪਣੇ ਸਲਾਨਾ ਸਟੇਟ ਆਫ ਯੂਨੀਅਨ ਸੰਬੋਧਨ ਵਿਚ ਟਰੰਪ ਨੇ ਰੂਸ ਨਾਲ ਮਿਜ਼ਾਈਲ ਸਮਝੌਤੇ ਤੋਂ ਹਟਣ ਦਾ ਬਚਾਅ ਵੀ ਕੀਤਾ। ਨਾਲ ਹੀ ਕਾਂਗਰਸ ਤੋਂ ਬਦਲੇ ਅਤੇ ਹਿੰਸਾ ਦੀ ਰਾਜਨੀਤੀ ਖਤਮ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਸੰਸਦ ਕਾਂਗਰਸ ਦੇ ਸਾਂਝੇ ਸੈਸ਼ਨ ਵਿਚ ਆਪਣੇ ਦੂਜੇ ਸਟੇਟ ਆਫ ਯੂਨੀਅਨ ਸੰਬੋਧਨ ਵਿਚ ਟਰੰਪ ਨੇ ਰੂਸ ਨਾਲ ਹੋਈ ਇੰਟਰ ਮੀਡੀਏਟ-ਰੇਂਜ ਨਿਊਕਲੀਅਰ ਫੋਰਸ (ਆਈਐਨਐਫ) ਤੋਂ ਵੱਖ ਹੋਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ‘ਕਦਾਚਿਤ ਅਸੀਂ ਚੀਨ ਅਤੇ ਹੋਰਨਾਂ ਦੇਸ਼ਾਂ ਨੂੰ ਸ਼ਾਮਲ ਕਰਦੇ ਹੋਏ ਅਲੱਗ ਸਮਝੌਤੇ ‘ਤੇ ਗੱਲਬਾਤ ਕਰ ਸਕਦੇ ਹਾਂ।’ ਆਈਐਨਐਫ ਸਮਝੌਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਰੀਗਨ ਅਤੇ ਸੋਵੀਅਤ ਸੰਘ ਦੇ ਰਾਸ਼ਟਰਪਤੀ ਮਿਖਾਈਲ ਗੋਰਵਾਚੋਵ ਵਿਚਾਲੇ ਹੋਇਆ ਸੀ। ਇਸ ਵਿਚ ਧਰਤੀ ਤੋਂ ਇਕ ਤੋਂ ਲੈ ਕੇ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਵਿਚ ਭਾਰਤ ਅਗਲੀ ਅਤੇ ਪ੍ਰਿਥਵੀ ਮਿਜ਼ਾਈਲ ਵੀ ਆਉਂਦੀ ਸੀ। 82 ਮਿੰਟ ਦੇ ਆਪਣੇ ਸੰਬੋਧਨ ਵਿਚ 72 ਵਰ੍ਹਿਆਂ ਦੇ ਟਰੰਪ ਨੇ ਆਪਣੇ ਸ਼ਾਸਨ ਦੇ ਪਹਿਲੇ ਦੋ ਸਾਲਾਂ ਦੌਰਾਨ ਦੇਸ਼ ਦੀ ਆਰਥਿਕ ਤਰੱਕੀ ਦਾ ਜ਼ਿਕਰ ਕੀਤਾ। ਨਾਲ ਅਮਰੀਕਾ ਨੂੰ ਤਰੱਕੀ ਦੇ ਰਸਤੇ ‘ਤੇ ਲਿਜਾਣ ਦੀ ਅਪੀਲ ਵੀ ਕੀਤੀ। ਹਾਲਾਂਕਿ, ਵਿਰੋਧੀ ਡੈਮੋਕਰੇਟ ਨੇ ਟਰੰਪ ਦੀ ਇਸ ਅਪੀਲ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਦਾ ਸੰਕਲਪ ਦੁਹਰਾਉਂਦੇ ਹੋਏ ਟਰੰਪ ਨੇ ਕਿਹਾ ਕਿ ਗੈਰਕਾਨੂੰਨੀ ਪਰਵਾਸੀਆਂ ਦੇ ਆਉਣ ਦੇਸ਼ ਵਿਚ ਅਪਰਾਧ ਵਧ ਰਹੇ ਹਨ। ਟਰੰਪ ਨੇ ਕਿਹਾ ਕਿ ਗੈਰਕਾਨੂੰਨੀ ਪਰਵਾਸੀਆਂ ਨੂੰ ਆਉਣ ਦੇਣਾ ਦਯਾ ਨਹੀਂ ਕਰੂਰਤਾ ਹੈ। ਦੀਵਾਰ ਲਈ ਟਰੰਪ ਪ੍ਰਸ਼ਾਸਨ ਨੇ ਕਾਂਗਰਸ ਤੋਂ 5.7 ਅਰਬ ਡਾਲਰ ਦਾ ਬਜਟ ਮੰਗਿਆ ਸੀ, ਜਿਸ ਨੂੰ ਡੈਮੋਕਰੇਟ ਨੇ ਖਾਰਜ ਕਰ ਦਿੱਤਾ। ਇਸ ਨੂੰ ਲੈ ਕੇ ਅਮਰੀਕਾ ਵਿਚ 35 ਦਿਨਾਂ ਤੱਕ ਸਰਕਾਰੀ ਸ਼ਟਡਾਊਨ ਰਿਹਾ। ਆਪਣੇ ਸੰਬੋਧਨ ਵਿਚ ਟਰੰਪ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਯੋਗਤਾ ਦੇ ਅਧਾਰ ‘ਤੇ ਲੋਕ ਅਮਰੀਕਾ ਵਿਚ ਆਉਣ। ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਆਏ ਪਰਵਾਸੀਆਂ ਨਾਲ ਸਾਡੇ ਦੇਸ਼ ਨੂੰ ਅਣਗਿਣਤ ਤਰੀਕਿਆਂ ਨਾਲ ਲਾਭ ਹੁੰਦਾ ਹੈ ਅਤੇ ਸਾਡਾ ਸਮਾਜ ਮਜ਼ਬੂਤ ਹੁੰਦਾ ਹੈ। ਟਰੰਪ ਦੇ ਇਸ ਬਿਆਨ ਨਾਲ ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰਾਂ ਲਈ ਉਮੀਦਾਂ ਵਧ ਗਈਆਂ ਹਨ, ਜਿਹੜੇ ਅਮਰੀਕਾ ਦੇ ਗ੍ਰੀਨ ਕਾਰਡ ਲਈ ਹਰ ਦੇਸ਼ ਲਈ ਸੱਤ ਫੀਸਦੀ ਕੋਟਾ ਨਿਰਧਾਰਤ ਕੀਤੇ ਜਾਣ ਦੀ ਨੀਤੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।

RELATED ARTICLES
POPULAR POSTS