ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਰਵਾਰ 20 ਜੁਲਾਈ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ, ਕੋਰ ਕਮੇਟੀ ਦੀ ਮੀਟਿੰਗ, ਪ੍ਰਿੰ: ਸੰਜੀਵ ਧਵਨ ਦੀ ਪ੍ਰਧਾਨਗੀ ਵਿਚ, ਐਮ ਪੀਪੀ ਜਗਮੀਤ ਸਿੰਘ ਦੇ ਆਫਿਸ ਵਿਚ ਹੋਈ। ਮੀਟਿੰਗ ਵਿਚ 11 ਲੋਕਾਂ ਨੇ ਸ਼ਿਰਕਤ ਕੀਤੀ। ਮਕਸਦ ਸੀ ਮਲਟੀ ਕਲਚਰ ਦਿਵਸ ਦੇ ਪ੍ਰੋਗਰਾਮ ਦਾ ਲੇਖਾ ਜੋਖਾ ਕਰਨਾ। ਸਕੱਤਰ ਅਜੀਤ ਸਿੰਘ ਰੱਖੜਾ ਨੇ ਰੀਪੋਰਟ ਪੇਸ਼ ਕੀਤੀ। ਹਾਜਰ ਮੈਂਬਰਾਂ ਨੇ ਇਸ ਨੂੰ ਅਪਰੂਵ ਕੀਤਾ। ਅੰਕਲ ਦੁਗਲ ਅਤੇ ਗੁਰਮੀਤ ਸਿੰਘ ਤੰਬੜ ਨੇ ਬੜੀ ਸੰਜੀਦਗੀ ਨਾਲ ਇਸ ਉਪਰ ਸਵਾਲ ਵੀ ਕੀਤੇ ਜੋ ਦੁਸਰਿਆ ਲਈ ਤਫਸੀਲ ਸਮਝਣ ਵਿਚ ਸਹਾਈ ਹੋਏ। ਕੁਲ ਅਮਦਨ 6165 ਡਾਲਰ ਅਤੇ ਖਰਚਾ 5837 ਡਾਲਰ ਦਸਿਆ ਗਿਆ। ਇਸ ਸਮੇ ਬੈਂਕ ਵਿਚ 327 ਡਾਲਰ ਬਚੇ ਹੋਏ ਹਨ। ਇਸੇ ਦੇ ਨਾਲ ਸਕੱਤਰ ਨੇ ਇਕ ਡਾਕੂਮੈਂਟ ਸਾਰੇ ਹਾਜਰੀਨ ਨੂੰ ਵੰਡਿਆ ਜਿਸ ਵਿਚ ਗਰੁਪ ਦੇ ਕੰਮ ਕਰਨ ਦੇ ਨਿਯਮ ਲਿਖੇ ਹੋਏ ਹਨ।
ਇਸ ਜਾਣਕਾਰੀ ਮੁਤਾਬਿਕ ਗਰੁਪ ਨਾਲ ਰਲਕੇ ਕੰਮ ਕਰਨ ਵਾਲੇ ਲੋਕ ਕਦੇ ਵੀ ਕਿਸੇ ਪ੍ਰਤੀ ਗਲਤ ਫਹਿਮੀ ਵਿਚ ਨਹੀ ਰਹਿ ਸਕਣਗੇ। ਸਾਰਾ ਕਾਰਜ ਟਰਾਂਸਪੇਰੈਂਟ ਰਖਣ ਲਈ ਇਹ ਜਾਣਕਾਰੀ ਸਭ ਕੋਲ ਹੋਣੀ ਜਰੂਰੀ ਸਮਝੀ ਗਈ ਹੈ ਅਤੇ ਹਾਜਰੀਨ ਨੇ ਇਸ ਨੂੰ ਵੀ ਨੋਟ ਕੀਤਾ ਕੀਤਾ। ਸਰਦਾਰ ਗੁਲਜ਼ਾਰ ਸਿੰਘ ਦੇ ਸ਼ਬਦਾਂ ਵਿਚ ‘ ਮੈਂ ਆਪਣੇ ਜੀਵਨ ਵਿਚ ਪਹਿਲੀ ਬਾਰ ਕਿਸੇ ਪੰਜਾਬੀ ਮੀਟਿੰਗ ਵਿਚ ਹਿਸਾਬ ਕਿਤਾਬ ਦੇਣ ਦਾ ਐਹੋ ਜਿਹਾ ਵਧੀਆ ਤਰੀਕਾ ਨੋਟ ਕੀਤਾ ਹੈ ਜਿਥੇ ਸਭ ਕੁਝ ਸ਼ਾਂਤ ਵਾਤਾਵਰਣ ਵਿਚ ਵਾਪਰਿਆ ਹੈ’। ਬਰਗੇਡੀਅਰ ਨਵਾਬ ਸਿੰਘ ਦਾ ਸੰਦੇਸ਼ ਹੈ ਕਿ ਜੇਕਰ ਸਭ ਕਲੱਬਾਂ ਅਤੇ ਗੁਰਦੁਆਰਾ ਕਮੇਟੀਆਂ ਹਿਸਾਬ ਕਿਤਾਬ ਦੀ ਪਾਰਦਰਸ਼ਤਾ ਇਸੇ ਤਰ੍ਹਾਂ ਅਪਨਾਉਣ ਤਾਂ ਬਹੁਤ ਸਾਰੇ ਝਗੜੇ ਖਤਮ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਭ ਗਰੁਪਾ ਦੀ ਚਰਚਾ ਹੋਈ ਜਿਨ੍ਹਾਂ ਨੇ ਪ੍ਰੋਗਰਾਮ ਦੀ ਸਫਲਤਾ ਵਿਚ ਹਿਸਾ ਪਾਇਆ। ਸਭ ਤੋਂ ਵਧ ਭੂਮਿਕਾ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੀ ਗਿਣੀ ਗਈ। ਇਸ ਬਾਰੇ ਪਹਿਲੋਂ ਵੀ ਖਬਰਾਂ ਲਗੀਆ ਸਨ ਕਿ ਸਕੂਲ ਦਾ ਯੋਗਦਾਨ ਸਭ ਤੋਂ ਵਧ ਰਹੇਗਾ। ਸਚ ਪੁਛਿਆ ਜਾਵੇ ਤਾਂ ਇਹ ਮਲਟੀਕਲਚਰ ਦਿਵਸ ਮਨਾਇਆ ਹੀ ਨਹੀਂ ਸੀ ਜਾ ਸਕਦਾ ਜੇਕਰ ਸਕੂਲ ਸ਼ਾਮਲ ਨਾ ਹੁੰਦਾ। ਧਵਨ ਸਾਹਿਬ ਨੇ ਦਸਿਆ ਕਿ ਸਕੂਲ ਵਲੋਂ ਸਖਤ ਮਿਹਨਤ ਨਾਲ ਤਿਆਰੀ ਕੀਤੀ ਗਈ ਸੀ। ਸਾਰੇ ਸਟਾਫ ਨੇ 25 ਤਰੀਖ ਨੂੰ ਪ੍ਰੋਗਰਾਮ ਵਿਚ ਹਾਜਰੀ ਦਿਤੀ ਅਤੇ ਸਕੂਲ ਵਲੋਂ ਉਹ ਡੀਊਟੀ ਉਪਰ ਮੰਨੇ ਗਏ। ਇਕ ਪ੍ਰੋਫੈਸ਼ਨਲ ਟੀਚਰ ਰਜਿੰਦਰ ਸਿੰਘ ਰਾਜ ਨੂੰ ਹਾਇਰ ਕਰਕੇ ਬਚੇ ਟਰੇਂਡ ਕੀਤੇ ਗਏ ਸਨ। ਹਾਜਰੀ ਦਾ ਤਕਰੀਬਨ 50% ਹਿਸਾ ਸਕੂਲੀ ਬਚਿਆ ਦੇ ਮਾਪੇ ਸਨ। ਦੂਸਰੇ ਨੰਬਰ ਉਪਰ ਪਰਵਾਸੀ ਮੀਡੀਆ ਗਰੁਪ ਦਾ ਯੋਗਦਾਨ ਮੰਨਿਆ ਗਿਆ, ਜਿਸਨੇ ਸਹੀ ਸ਼ਬਦਾਂ ਵਿਚ ਤਨ, ਮਨ ਅਤੇ ਧੰਨ ਨਾਲ ਸੇਵਾ ਦਿਤੀ। ਇਸ ਅਦਾਰੇ ਵਲੋਂ ਮੌਰਲ ਸਪੋਰਟ ਨਾ ਮਿਲਦੀ ਤਾਂ ਤਿਆਰੀਆਂ ਸ਼ੁਰੂ ਹੀ ਨਾ ਹੁੰਦੀਆਂ। ਮੀਟਿੰਗ ਵਿਚ ਰਜਿੰਦਰ ਸਿੰਘ ਸੈਣੀ ਬਾਰੇ ਬੜੇ ਉਚੇ ਸੁਚੇ ਲਫਜ਼ ਹਰ ਇਕ ਨੇ ਬੋਲੇ। ਦਸਿਆ ਗਿਆ ਕਿ ਇਹ ਅਦਾਰਾ ਸਹੀ ਮਾਨ੍ਹਿਆਂ ਵਿਚ ਅਖਬਾਰ ਨਵੀਸੀ ਦੇ ਉਚੇ ਮਿਆਰਾ ਦੀ ਪਰਵਰਿਸ਼ ਕਰ ਰਿਹਾ ਹੈ। ਇਸ ਸੱਚ ਉਪਰ ਸਭ ਦੀ ਪ੍ਰੋੜਤਾ ਸੀ ਕਿ ਉਸਦਾ ਅਖਬਾਰ ਧੜੇ ਬਾਜੀਆਂ ਤੋਂ ਨਿਰਲੇਪ ਰਹਿਕੇ ਸਾਰੇ ਕਾਰਜ ਕਰਦਾ ਹੈ। ਆਖੀਰ ਵਿਚ ਅਜੀਤ ਸਿੰਘ ਰੱਖੜਾ ਦੇ ਜਨਮ ਦਿਨ ਦਾ ਕੇਕ ਕਟਿਆ ਗਿਆ, ਜਿਸ ਬਾਰੇ ਕੇਵਲ ਗੁਰੂ ਦਤ ਵੈਦ ਜੀ ਨੂੰ ਹੀ ਪਤਾ ਸੀ ਅਤੇ ਉਨ੍ਹਾਂ ਨੇ ਇਕ ਸਰਪਰਾਈਜ਼ ਦਿਤਾ। ਖੁਦ ਰੱਖੜਾ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਸੀ। ਕੇਵਲ ਫੇਸ ਬੁਕ ਦੀ ਮਾਰਫਤ ਇਹ ਕਾਰਜ ਹੋਇਆ। ਕਿਸੇ ਜਾਣਕਾਰੀ ਲਈ ਰੱਖੜਾ 905 794 7882 ਧਵਨ 905 840 4500
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …