ਨਵੀਂ ਦਿੱਲੀ : ਦਿੱਲੀ ਦੀ ਇਕ ਸਥਾਨਕ ਅਦਾਲਤ ਨੇ ਸ਼ਰਾਬ ਪੀ ਕੇ ਵਾਹਨ ਲਈ ਦੋਸ਼ੀ ਠਹਿਰਾਏ ਗਏ 35 ਸਾਲਾ ਵਿਅਕਤੀ ਇੰਦਰਜੀਤ ਸਿੰਘ ਨੂੰ ਮਿਲੀ ਜੇਲ੍ਹ ਦੀ ਸਜ਼ਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਨੇ ਇਕ ‘ਆਤਮਘਾਤੀ ਮਨੁੱਖੀ ਬੰਬ’ ਦੀ ਤਰ੍ਹਾਂ ਵਰਤਾਅ ਕੀਤਾ ਹੈ ਜੋ ਅਜਿਹੀ ਹਾਲਤ ਵਿਚ ਵਾਹਨ ਚਲਾਉਂਦੇ ਹੋਏ ਹੋਰਨਾਂ ਦੀ ਜਾਨ ਵੀ ਲੈ ਸਕਦਾ ਸੀ। ਹਾਲਾਂਕਿ ਅਦਾਲਤ ਨੇ ਇਸ ਗੱਲ ‘ਤੇ ਵਿਚਾਰ ਕਰਦੇ ਹੋਏ ਕਿਹਾ ਕਿ ਉਸ ਨੇ ਅਪਰਾਧ ਪਹਿਲੀ ਵਾਰ ਕੀਤਾ ਹੈ ਤੇ ਉਸ ਦਾ ਦੋ ਮਹੀਨਿਆਂ ਦਾ ਬੱਚਾ ਹੈ, ਉਸ ਦੀ ਸਜ਼ਾ ਨੂੰ 5 ਦਿਨ ਤੋਂ ਘਟਾ ਕੇ 2 ਦਿਨ ਕਰ ਦਿੱਤਾ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …