ਆਰਕਬਿਸ਼ਪ ਨੇ ਚੁਕਾਈ ਸਹੁੰ, ਪਿ੍ਰੰਸ ਚਾਰਲਸ ਬੋਲੇ : ਮੈਂ ਸੇਵਾ ਲਈ ਆਇਆ
ਲੰਡਨ/ਬਿਊਰੋ ਨਿਊਜ਼ : ਬਿ੍ਰਟੇਨ ਦੇ ਕਿੰਗ ਪਿ੍ਰੰਸ ਚਾਰਲਸ-3 ਅਤੇ ਕਵੀਨ ਕੈਮਿਲਾ ਦੀ ਅੱਜ ਵੇਸਟਮਿੰਸਟਰ ਏਬੇ ਚਰਚ ਵਿਖੇ ਤਾਜਪੋਸ਼ੀ ਹੋਈ। ਬਿ੍ਰਟਿਸ਼ ਸ਼ਾਹੀ ਪਰਿਾਵਰ ’ਚ 70 ਸਾਲ ਬਾਅਦ ਤਾਜਪੋਸ਼ੀ ਹੋਈ ਹੈ। ਕਿੰਗ ਪਿ੍ਰੰਸ ਚਾਰਲਸ ਨੂੰ ਆਰਕਬਿਸ਼ਪ ਨੇ ਸਹੁੰ ਚੁਕਾਈ ਅਤੇ ਇਸ ਮੌਕੇ ਪਿ੍ਰੰਸ ਚਾਰਲਸ ਨੇ ਕਿਹਾ ਕਿ ਮੈਂ ਰਾਜ ਕਰਨ ਲਈ ਨਹੀਂ ਬਲਕਿ ਉਹ ਜਨਤਾ ਦੀ ਸੇਵਾ ਲਈ ਆਏ ਹਨ। ਇਸ ਤੋਂ ਪਹਿਲਾਂ 1953 ’ਚ ਕਵੀਨ ਐਲਿਜਾਬੈਥ ਦੀ ਤਾਜਪੋਸ਼ੀ ਹੋਈ ਸੀ। ਉਸ ਸਮੇਂ ਪਿ੍ਰੰਸ ਚਾਰਲਸ ਦੀ ਉਮਰ 4 ਸਾਲ ਸੀ ਅਤੇ ਹੁਣ ਪਿ੍ਰੰਸ ਚਾਰਲਸ 70 ਸਾਲ ਦੇ ਹੋ ਗਏ ਹਨ। ਇਸ ਤੋਂ ਪਹਿਲਾਂ ਖਰਾਬ ਮੌਸਮ ਦੀ ਚਿਤਾਵਨੀ ਦੇ ਬਾਵਜੂਦ ਜਿੱਥੋਂ ਕਿੰਗ ਦਾ ਕਾਫਲਾ ਲੰਘਿਆਂ ਉਥੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਮੌਜੂਦ ਸਨ। ਤਾਜਪੋਸ਼ੀ ਸਮਾਗਮ ’ਚ ਦੁਨੀਆ ਭਰ ’ਚੋਂ ਮਸ਼ਹੂਰ ਹਸਤੀਆਂ ਸਮੇਤ 200 ਦੇਸ਼ਾਂ ਦੇ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ। ਮੀਡੀਆ ਰਿਪੋਰਟ ਅਨੁਸਾਰ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਵੱਲੋ ਆਗੂਆਂ ਦੀ ਗਿਣਤੀ 2200 ਹੈ। ਬਿ੍ਰਟੇਨ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੀ ਆਪਣੇ ਪਰਿਵਾਰ ਸਮੇਤ ਇਸ ਸਮਾਗਮ ਵਿਚ ਸ਼ਾਮਲ ਹੋਏ ਜਦਕਿ ਭਾਰਤ ਉਪ ਰਾਸ਼ਟਰਪਤੀ ਇਸ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਏ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …