ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਦਸੰਬਰ ਨੂੰ ਐਲਬੀਅਨ ਹਿੱਲ ਕਨਜ਼ਰਵੇਸ਼ਨ ਏਰੀਏ ਵਿਚ ਹੋਈ 10 ਕਿਲੋਮੀਟਰ ‘ਐੱਗਨੌਗਜੌਗ ਰੇਸ’ ਵਿਚ ਸਫ਼ਲਤਾ-ਪੂਰਵਕ ਹਿੱਸਾ ਲੈ ਕੇ ਸੰਜੂ ਗੁਪਤਾ ਨੇ ਸਾਲ 2019 ਵਿਚ 55 ਦੌੜਾਂ ਵਿਚ ਭਾਗ ਲੈਣ ਦਾ ਆਪਣਾ ਮਿਥਿਆ ਹੋਇਆ ਨਿਸ਼ਾਨਾ ਪੂਰਾ ਕੀਤਾ। ਇਹ ਦੌੜ ਅਤੇ ਇਸ ਦੇ ਨਾਲ ਹੀ 5 ਕਿਲੋਮੀਟਰ ਦੌੜ ਸਵੇਰੇ 10.30 ਵਜੇ ਦੋਵੇਂ ਇਕੱਠੀਆਂ ਐਲਬੀਅਨ ਹਿੱਲਜ਼ ਵਿਚਲੇ ਸਥਾਨ ‘ਵਾਰਮ-ਚੈਲਿਟ’ ਵਿਖੇ ਆਰੰਭ ਕੀਤੀਆਂ ਗਈਆਂ ਅਤੇ ਇਨ੍ਹਾਂ ਦੀ ਸਮਾਪਤੀ ਵੀ ਏਸੇ ਸਥਾਨ ‘ਤੇ ਹੀ ਹੋਈ। ਇਸ ਦੌੜ ਵਿਚ 366 ਦੌੜਾਕਾਂ ਨੇ ਭਾਗ ਲਿਆ ਜਿਨ੍ਹਾਂ ਵਿਚ 171 ਮਰਦ ਅਤੇ 195 ਔਰਤਾਂ ਸਨ। ਸੰਜੂ ਗੁਪਤਾ ਇਹ 10 ਕਿਲੋਮੀਟਰ ਦੌੜ 1 ਘੰਟਾ 7 ਮਿੰਟ ਅਤੇ 48 ਸਕਿੰਟ ਵਿਚ ਪੂਰੀ ਕਰਕੇ 325ਵੇਂ ਸਥਾਨ ‘ਤੇ ਰਿਹਾ। ਜ਼ਿਕਰਯੋਗ ਹੈ ਕਿ ਇਹ ‘ਐੱਗਨੌਗਜੌਗ ਰੇਸ’ 36 ਸਾਲ ਪਹਿਲਾਂ ਜੌਰਜਟਾਊਨ ਦੇ ਦੌੜਾਕਾਂ ਵੱਲੋਂ ਸ਼ੁਰੂ ਕੀਤੀ ਗਈ ਸੀ। 12 ਵਰ੍ਹੇ ਪਹਿਲਾਂ ਸੀ-3 ਕੈਨੇਡੀਅਨ ਕਰੌਸ ਟ੍ਰੇਨਿੰਗ ਕਲੱਬ ਨੇ ਇਸ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਆਪਣੀ ਪਹਿਲੀ ਰੇਸ ਐਲਬੀਅਨ ਹਿੱਲਜ਼ ਪਾਰਕ ਵਿਖੇ ਸ਼ੁਰੂ ਕੀਤੀ ਜਿੱਥੇ ਪਾਰਕਿੰਗ, ਵਾਸ਼ਰੂਮਜ਼ ਅਤੇ ਵਾਰਮ-ਅੱਪ ਹੋਣ ਲਈ ਇਕ ਵੱਡੇ ਹਾਲ ਦੀਆਂ ਸੁਵਿਧਾਵਾਂ ਮੌਜੂਦ ਹਨ। ਇਸ ਸਾਲ 2019 ਵਿਚ ਹੋਇਆ ਇਹ ਈਵੈਂਟ ਮੈੱਕਮਾਸਟਰ ਯੂਨੀਵਰਸਿਟੀ ਦੇ ਦੌੜਾਕਾਂ ਦੀ ਟੀਮ ਤੇ ਓਲਿੰਪੀਅਨ ਪੌਲਾ ਸ਼ਨੂਰ, ਪੀਲ ਰੀਜਨ ਦੇ ਪੱਛੜੇ ਪਰਿਵਾਰਾਂ ਅਤੇ ਸੀ-3 ਈਲਾਈਟ ਫ਼ਿਊਚਰ ਓਲਿੰਪੀਅਨ ਪ੍ਰੋਗਰਾਮ ਨੂੰ ਸਪੋਰਟ ਕਰੇਗਾ। ਇਹ ‘ਸੈਂਟਾ ਦੌੜ’ ਇਸ ਦੀ ਆਯੋਜਕ ਕੈਲੀ ਆਰਨੌਟ ਵੱਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਚਾਰ ਦੌੜਾਂ ਵਿੱਚੋਂ ਤੀਸਰੀ ਸੀ।
Home / ਦੁਨੀਆ / ਐਲਬੀਅਨ ਹਿੱਲਜ਼ ਵਿਖੇ ਹੋਈ ‘ਐੱਗਨੌਗਜੌਗ ਰੇਸ’ ਵਿਚ ਭਾਗ ਲੈ ਕੇ ਸੰਜੂ ਗੁਪਤਾ ਨੇ ਇਸ ਸਾਲ 55 ਦੌੜਾਂ ਦਾ ਟੀਚਾ ਪੂਰਾ ਕੀਤਾ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …